ਦਸੂਹਾ/ਸੋਨੂੰ ਥਾਪਰ: ਪਿੰਡ ਜੂਗਿਆਲ ਦੀ ਇੱਕ ਨੇਪਾਲ ਦੀ ਮਹਿਲਾ ਨੂੰ ਸੁੱਤੇ ਪਏ ਨੂੰ ਡੰਗ ਮਾਰ ਲਿਆ । ਇਹ ਮਹਿਲਾ ਦਾ ਨਾਮ ਮਾਇਆ ਥਾਪਾ ਹੈ। ਇਹ ਨੇਪਾਲ ਦੀ ਰਹਿਣ ਵਾਲੀ ਹੈ, ਜੋ ਹਾਜੀਪੁਰ ਦੇ ਪਿੰਡ ਜੁਗਿਆਲ ਦੇ ਵਿੱਚ ਫਾਸਟ ਫੂਡ ਦਾ ਕੰਮ ਕਰਦੀ ਸੀ। ਜਾਣਕਾਰੀ ਦਿੰਦੇ ਹੋਏ ਪਤੀ ਨੇ ਦੱਸਿਆ ਕੀ ਦੇਰ ਰਾਤ ਜਦੋ ਉਹ ਸੋ ਰਹੀ ਸੀ ਤਾਂ ਉਹ ਰਾਤ ਨੂੰ ਉੱਠੀ ਤੇ ਬਾਥਰੂਮ ਗਈ, ਤੇ ਵਾਪਿਸ ਆ ਕੇ ਆਪਣੇ ਬੱਡ ਤੇ ਲੇਟਦੀ ਹੈ ਤਾਂ ਇੱਕ ਜਹਰੀਲਾ ਸੱਪ ਜਿਸ ਦਾ ਨਾਮ ਕੋਮਨ ਕਰੇਟ ਹੈ। ਉਹ ਉਸ ਦੇ ਮੰਜੇ ਤੇ ਚੜ ਜਾਂਦਾ ਗਿਆ ਤੇ ਉਸ ਦੀ ਪਿੱਠ ਤੇ ਡੰਗ ਮਾਰ ਦਿੰਦਾ ਹੈ। ਜਿਸ ਤੋ ਬਾਅਦ ਮਹਿਲਾ ਆਪਣੇ ਪਤੀ ਨੂੰ ਦੱਸਦੀ ਹੈ ਕੀ ਉਸ ਦੇ ਸੱਪ ਨੇ ਡੰਗ ਮਾਰ ਦਿੱਤਾ ਹੈ।
ਜਿਸ ਤੋ ਬਾਅਦ ਪਿੰਡ ਦੇ ਲੋਕਾਂ ਦੀ ਮਦਦ ਨਾਲ ਮਹਿਲਾ ਨੂੰ ਨਿਜੀ ਹਸਪਤਾਲ ਵਿੱਖੇ ਲੇ ਲਿਜਾਇਆ ਗਿਆ, ਪਰ ਉੱਥੇ ਉਸ ਦੀ ਹਾਲਤ ਨਾਜੂਕ ਦੇਖਦੇ ਹੋਏ ਡਾਕਟਰ ਉਸ ਨੂੰ ਦੂਜੇ ਹਸਪਤਾਲ ਵਿੱਖੇ ਰੈਫਰ ਕਰ ਦਿਤਾ। ਜਿਸ ਤੋ ਬਾਅਦ ਮਹਿਲਾ ਦੀ ਹਸਪਤਾਲ ਜਾਂਦੇ ਹੋਏ ਰਸਤੇ ਵਿੱਚ ਮੌਤ ਹੋ ਗਈ।ਪਰਿਵਾਰ ਦਾ ਕਹਿਣਾ ਹੈ ਕੀ ਉਹ ਬਹੁਤ ਗਰੀਬ ਪਰਿਵਾਰ ਹੈ। ਉਹਨਾ ਦੀ ਮਦਦ ਕੀਤੀ ਜਾਵੇ। ਦੂਜੇ ਪਾਸੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕੀ ਸਾਨੂੰ ਆਪਣੇ ਘਰ ਵਿੱਚ ਦੇਖ ਰੇਖ ਰੱਖਣੀ ਚਾਹੀਦੀ ਹੈ।ਕਿਉ ਕੀ ਘਰ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਹਨ ਤੇ ਇਹ ਸੱਪ ਘਰਾ ਵਿੱਚ ਆ ਕੇ ਲੁੱਕ ਜਾਂਦੇ ਹਨ।