ਲੁਧਿਆਣਾ : ਇੱਕ ਸਿੱਖ ਵਿਅਕਤੀ ਤਰਨਜੋਤ ਸਿੰਘ ਵੱਲੋਂ ਹੱਥ ਵਿਚ ਤਖ਼ਤੀ ਫੜ ਕੇ ਪੈਦਲ ਮਾਰਚ ਕੱਢਿਆ ਗਿਆ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਵੀ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਇਹ ਮਾਰਚ ਕੱਢਿਆ ਗਿਆ। ਤਰਨਜੋਤ ਸਿੰਘ ਨੇ ਹੱਥ ਚ ਤਖਤੀ ਫੜ ਕੇ ਲੁਧਿਆਣੇ ਵਿੱਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਜੇਕਰ 2 ਅਕਤੂਬਰ, 15 ਅਗਸਤ, 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਹਨ ਤਾਂ ਫਿਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਠੇਕੇ ਕਿਉਂ ਨਹੀਂ ਬੰਦ ਹੋ ਸਕਦੇ? ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਨਜੋਤ ਨੇ ਕਿਹਾ ਕਿ ਦੇਸ਼ ਦੀ ਅਜਾਦੀ ਨੂੰ 70 ਸਾਲ ਤੋਂ ਵੱਧ ਹੋ ਚੁੱਕੇ ਹਨ।
ਇਸ ਦੌਰਾਨ 2 ਅਕਤੂਬਰ, 15 ਅਗਸਤ, 26 ਜਨਵਰੀ ਆਦਿ ਦਿਨਾਂ ਮੌਕੇ ਸ਼ਰਾਬ ਦੇ ਠੇਕੇ ਬੰਦ ਹੁੰਦੇ ਹਨ। ਅਜਿਹੇ ਵਿੱਚ ਉਹ ਸਵਾਲ ਕਰਦੇ ਹਨ, ਕਿ ਫਿਰ ਕਿਉਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਹੁੰਦੇ। ਉਹਨਾਂ ਨੇ ਕਿਹਾ ਕਿ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਲੋਕਾਂ ਨੂੰ ਵੀ ਆਪਣੇ ਵਿਰਸੇ ਵੱਲ ਲੈ ਕੇ ਆਉਣ ਦੀ ਲੋੜ ਹੈ।