ਕੋਟਕਪੂਰਾ : ਕਿਸਾਨ ਆਗੂ ਬਖਤੌਰ ਸਿੰਘ ਸਾਦਿਕ ਅਤੇ ਸੁਖਦੇਵ ਸਿੰਘ ਫੌਜੀ ਅਨੁਸਾਰ ਇਸ ਧਰਨੇ ਦਾ ਅੱਜ ਤੀਜਾ ਤੇ ਅੰਤਿਮ ਦਿਨ ਹੈ ਅਤੇ ਇਹ ਦਿਨ ਰਾਤ ਚਲਦਾ ਰਿਹਾ ਹੈ। ਹੜਾਂ ਦੇ ਕਾਰਨ ਫਸਲਾਂ ਦੇ ਖ਼ਰਾਬੇ ਦੇ ਮੁਆਇਜਾ ਨੂੰ ਲੈ ਕੇ ਇਹ ਧਰਨਾ ਦਿੱਤਾ ਹੋਇਆ ਸੀ। ਕਿਸਾਨ ਆਗੂਆ ਨੇ ਜ਼ੋਰਦਾਰ ਨਾਰੇਬਾਜੀ ਕੀਤੀ। ਇਸ ਸਰਕਾਰ ਦੇ ਕਿਸੇ ਆਗੂ ਜਾਂ ਨੁਮਾਇੰਦੇ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਪਰ ਅਸੀਂ ਚੇਤਾਵਨੀ ਦੇ ਕੇ ਉਠ ਰਹੇ ਹਾਂ 22 ਤਾਰੀਖ ਨੂੰ ਅਸੀਂ ਡੀ ਸੀ ਨੂੰ ਮੰਗ ਪੱਤਰ ਦੇਣੇ ਹਨ। ਜੇਕਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ ਤਾਂ ਸਾਡੀਆਂ ਟਰਾਲੀਆਂ ਤੀਆਰ ਹਨ ਰਾਸ਼ਨ ਪਾਣੀ ਪੈਕ ਕੀਤਾ ਪਿਆ ਹੈ। ਅਸੀਂ ਚੰਡੀਗ੍ਹੜ ਜਾ ਕੇ ਇਹਨਾਂ ਨੂੰ ਘੇਰਾਗੇ ਪਰ ਹੜਾਂ ਦੇ ਨੁਕਸਾਨੇ ਦਾ ਮੁਆਇਜਾ ਲੈ ਕੇ ਰਵਾਂਗੇ ।