ਗੁਰਦਾਸਪੁਰ: ਬਟਾਲਾ ਦੇ ਨਜਦੀਕ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਬੀਤੀ ਰਾਤ ਇਕ ਸਰਪੰਚ ਦੇ ਘਰ ਫਾਰਮ ਤੇ ਮੋਹਰ ਲਗਵਾਉਣ ਦਾ ਆਖ ਆਏ ਤਿਨ ਅਣਪਛਾਤੇ ਨੌਜਵਾਨਾਂ ਨੇ ਸਰਪੰਚ ਦੀ ਕੁੱਟ ਮਾਰ ਕੀਤੀ। ਸਰਪੰਚ ਨੂੰ ਜਖਮੀ ਹਾਲਤ ਚ ਪਰਿਵਾਰ ਅਤੇ ਪੁਲਿਸ ਨੇ ਕਰਵਾਇਆ ਹਸਪਤਾਲ ਚ ਦਾਖਿਲ। ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਚ ਜਾਂਚ ਕਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।
ਇਸ ਮਾਮਲੇ ਚ ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਦੇ ਮਜੂਦਾ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਦਾ ਦਰਵਾਜਾ ਬੰਦ ਕਰ ਰਹੇ ਸਨ, ਕਿ ਅਚਾਨਕ ਕਿਸੇ ਨੇ ਅਵਾਜ ਦੇਕੇ ਉਹਨਾਂ ਨੂੰ ਬੁਲਾਇਆ ਅਤੇ ਫਾਰਮ ਤੇ ਮੋਹਰ ਲਗਵਾਉਣ ਦੀ ਗੱਲ ਕੀਤੀ। ਜਦ ਉਹ ਅਗੇ ਹੋਕੇ ਆਪਣੇ ਘਰ ਚ ਬਣੇ ਦਫਤਰ ਵੱਲ ਅਗੇ ਵਧੇ ਤਾ ਪਹਿਲਾ ਇਕ ਨੌਜਵਾਨ ਨੇ ਉਸਨੂੰ ਜਾਫ਼ਾ ਮਾਰ ਲਿਆ ਗਿਆ। ਅਤੇ ਮੁੜ ਉਸਦੇ ਸਾਥੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਹ ਜਾਂਦੇ-ਜਾਂਦੇ ਜਿਥੇ ਅੱਗੇ ਹੋਰ ਵੱਡੇ ਮਾੜੇ ਨਤੀਜੇ ਹੋਣ ਦੀ ਧਮਕੀ ਦਿਤੀ। ਉਥੇ ਹੀ ਧਕਾ ਮਾਰ ਖੇਤਾਂ ਚ ਸੁੱਟ ਗਏ। ਸਰਪੰਚ ਨੇ ਦੱਸਿਆ ਕਿ ਉਸਨੂੰ ਉਸਦੇ ਪਰਿਵਾਰ ਅਤੇ ਮੌਕੇ ਤੇ ਪਹੁਚੀ ਪੁਲਿਸ ਪਾਰਟੀ ਵਲੋਂ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ। ਸਰਪੰਚ ਦਾ ਕਹਿਣਾ ਸੀ ਕਿ ਉਸ ਨੂੰ ਸ਼ੱਕ ਹੈ ਕਿ ਹੋਣ ਵਾਲੀ ਪੰਚਾਇਤ ਚੋਣਾਂ ਦੇ ਚਲਦੇ ਉਸ ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਅਧਕਾਰੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਪੰਚ ਵਲੋਂ ਸ਼ਕਾਇਤ ਮਿਲੀ ਹੈ, ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।