Punjab Govt AD
HomeHimachalਪੰਜਾਬ : ਟ੍ਰੈਕ ਤੋ ਉਤਰੇ ਰੇਲਗੱਡੀ ਦੇ ਡੱਬੇ, ਦੇਖੋਂ ਵੀਡੀਓ 

ਪੰਜਾਬ : ਟ੍ਰੈਕ ਤੋ ਉਤਰੇ ਰੇਲਗੱਡੀ ਦੇ ਡੱਬੇ, ਦੇਖੋਂ ਵੀਡੀਓ 

WhatsApp Group Join Now
WhatsApp Channel Join Now

ਨੰਗਲ, ਸੰਦੀਪ ਸ਼ਰਮਾ : ਪੀਏਸੀਐਲ ਫੈਕਟਰੀ ਨੂੰ ਜਾਣ ਵਾਲੀ ਮਾਲ ਗੱਡੀ ਦੇ ਕੁਝ ਡੱਬੇ ਟ੍ਰੈਕ ਤੋ ਉਤਰ ਜਾਣ ਦਾ ਮਾਮਲਾ ਸਾਮਣੇਂ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੰਗਲ ਪੀਏਸੀਐਲ ਨੂੰ ਜਾਣ ਵਾਲੀ ਨਮਕ ਨਾਲ ਭਰੀ ਮਾਲ ਗੱਡੀ ਦੇ ਕੁੱਝ ਡੱਬੇ ਉਸ ਵਕਤ ਰੇਲ ਟ੍ਰੈਕ ਤੋ ਉੱਤਰ ਗਏ। ਜਦੋਂ ਉਹ ਰੂਟ ਬਦਲ ਕੇ ਪੀਸੀਐਲ ਫੈਕਟਰੀ ਦੇ ਰੇਲਵੇ ਟ੍ਰੈਕ ਉੱਪਰ ਜਾਣ ਲੱਗੀ। ਦੱਸ ਦੇਈਏ ਕਿ ਨੰਗਲ ਵਿਚ 2 ਵੱਡੀਆਂ ਫੈਕਟਰੀਆਂ ਨੂੰ ਰੇਲਵੇ ਮਾਲ ਗੱਡੀ ਦੁਬਾਰਾ ਕੱਚਾ ਮਾਲ ਆਉਂਦਾ ਹੈ।

ਇਨ੍ਹਾਂ ਵੱਡੀਆਂ ਫੈਕਟਰੀਆਂ ਦਾ ਆਪਣਾ ਰੇਲ ਟ੍ਰੈਕ ਹੈ ਤੇ ਇੱਕ ਜਗਾਹ ਤੇ ਜਾ ਕੇ ਇਹ ਟ੍ਰੈਕ ਦੋ ਭਾਗਾਂ ਵਿੱਚ ਵੰਡ ਜਾਂਦਾ ਹੈ। ਜਿੱਥੇ ਜਿਸ ਫੈਕਟਰੀ ਦਾ ਮਾਲ ਹੋਵੇ ਉਸ ਟ੍ਰੈਕ ਤੇ ਗੱਡੀ ਚਲੀ ਜਾਂਦੀ ਹੈ। ਪਰ ਅੱਜ ਉਸ ਸਮੇਂ ਇਹ ਹਾਦਸਾ ਵਾਪਰਿਆ ਜਦੋਂ ਮਾਲ ਗੱਡੀ ਮਾਲ ਲੈ ਕੇ ਪੀਸੀਐਲ ਫੈਕਟਰੀ ਤੇ ਜਾਣ ਲੱਗੀ ਸੀ। ਇਸ ਦੋਰਾਨ ਮਾਲ ਗੱਡੀ ਟੁ ਰੂਟ ਹੋ ਗਈ। ਜਿਸ ਕਰਕੇ ਕੁੱਝ ਡੱਬੇ ਟ੍ਰੈਕ ਤੋਂ ਉੱਤਰ ਗਏ। ਜਿਸ ਦੀ ਸੂਚਨਾ ਮਿਲਣ ਤੇ ਰੇਲਵੇ ਵਿਭਾਗ ਅਤੇ ਪੀਏਸੀਐਲ ਦੇ ਕਰਮਚਾਰੀ ਮੌਕੇ ਤੇ ਪਹੁੰਚ ਗਏ। ਇਸ ਸਬੰਧ ਵਿਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਅਧਿਕਾਰੀ ਕੈਮਰੇ ਦੇ ਸਾਹਮਣੇ ਨਹੀਂ ਆਇਆl

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -