ਗੁਰਦਾਸਪੁਰ: ਬਟਾਲਾ ਦੇ ਪੋਸ਼ ਇਲਾਕੇ ਸ਼ਾਸਤਰੀ ਨਗਰ ਚ ਇਕ ਐਨਆਰਆਈ ਦੀ ਕੋਠੀ ‘ਚ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਮਣੇ ਆਇਆ ਹੈ। ਜਿਥੇ ਘਰ ਨੂੰ ਚੋਰ ਨੇ ਕੋਠੀ ਨੂੰ ਬਣਾਇਆ ਨਿਸ਼ਾਨਾ ਉਥੇ ਹੀ ਚੋਰਾਂ ਵਲੋਂ ਘਰ ਦੇ ਸਾਰੇ ਤਾਲੇ ਤੋੜ ਅੰਦਰ ਹਰ ਅਲਮਾਰੀ ਅਤੇ ਹਰ ਜਗਾਹ ਤੋਂ ਕੀਮਤੀ ਸਾਮਾਨ ਲੈਕੇ ਫਰਾਰ ਹੋ ਗਏ। ਪੁਲਿਸ ਵਲੋਂ ਮੌਕੇ ਤੇ ਪਹੁਚ ਜਾਂਚ ਕੀਤੀ ਜਾ ਰਹੀ ਹੈ। ਕੋਠੀ ਦੇ ਮਾਲਕ ਦੇ ਰਿਸਤੇਦਾਰ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਕੋਠੀ ਉਹਨਾਂ ਦੇ ਸਾਂਢੂ ਦੀ ਹੈ ਜੋ ਕਿ ਵਿਦੇਸ਼ ਰਹਿੰਦੇ ਹਨ, ਪਰਿਵਾਰ ਐਨਆਰਆਈ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਠੀ ਦੀ ਦੇਖਰੇਖ ਮੈ ਕਰਦਾ ਹਾਂ ਅਤੇ ਇਸ ‘ਚ ਕਿਰਾਏਦਾਰ ਵੀ ਰਹਿ ਰਹੇ ਸਨ।
ਉਹ ਕਿਸੇ ਕੰਮ ਲਈ ਕੁਝ ਦਿਨਾਂ ਤੋਂ ਅਸਾਮ ਗਏ ਹੋਏ ਹਨ। ਜਦਕਿ ਕੋਠੀ ਬੰਦ ਸੀ ਅਤੇ ਭੁਪਿੰਦਰ ਮੁਤਾਬਿਕ ਜਦ ਉਹ ਬੀਤੀ ਦੇਰ ਰਾਤ ਕੋਠੀ ਦੇ ਬਾਹਰ ਤੋਂ ਨਿਕਲ ਰਹੇ ਸਨ ਤਾ ਉਹਨਾਂ ਦੇਖਿਆ ਕਿ ਅੰਦਰ ਲਾਈਟ ਚਲ ਰਹੀ ਹੈ ਅਤੇ ਜਦ ਅੰਦਰ ਦਾਖਿਲ ਹੋਏ ਤਾ ਅੰਦਰ ਦੇਖਿਆ ਕਿ ਚੋਰਾਂ ਵਲੋਂ ਪੂਰੀ ਕੋਠੀ ਦੇ ਹਰ ਕਮਰੇ ਦੇ ਤਾਲੇ ਤੋੜੇ ਹੋਏ ਸੀ। ਅੰਦਰ ਅਲਮਾਰੀ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਘਰ ਚ ਜੋ ਕੀਮਤੀ ਸਾਮਾਨ ਐਲਈਡੀ , ਇਨਵਰਟਰ ਮਹਿੰਗੇ ਕੱਪੜੇ ਅਤੇ ਹੋਰ ਸਾਮਾਨ ਗਾਇਬ ਸੀ। ਉਹਨਾਂ ਤੁਰੰਤ ਪੁਲਿਸ ਨੂੰ ਇਤਲਾਹ ਦਿਤੀ ਅਤੇ ਭੁਪਿੰਦਰ ਸਿੰਘ ਅਤੇ ਇਸ ਇਲਾਕੇ ਦੇ ਸਥਾਨਿਕ ਲੋਕਾਂ ਨੇ ਦੱਸਿਆ ਕਿ ਕੋਠੀ ਚ ਚੋਰਾਂ ਨੇ ਸਾਰਾ ਕੀਮਤੀ ਸਾਮਾਨ ਚੋਰੀ ਕਰ ਫਰਾਰ ਹੋ ਗਏ। ਇਤਲਾਹ ਮਿਲਦੇ ਹੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
