ਜੈਤੋਂ : ਪਹਿਲਾਂ ਬੇਮੌਸਮੀ ਬਰਸਾਤ ਦੇ ਕਾਰਣ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ ਅਤੇ ਹੁਣ ਕਿਸਾਨ ਨੂੰ ਮੰਡੀਆਂ ਵਿੱਚ ਆਪਣੀ ਫਸਲਾਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਮੰਡੀ ਵਿੱਚ ਲੇਬਰ ਦੀ ਘਾਟ ਨੂੰ ਲੈ ਕੇ ਕਿਸਾਨਾਂ ਨੂੰ ਕਾਫੀ ਤੰਗੀ ਆ ਰਹੀ ਹੈ।
ਦੱਸ ਦਈਏ ਕਿ ਮੰਡੀ ਦੇ ਵਿੱਚ ਕਾਫੀ ਜਗ੍ਹਾ ਉਪਰ ਗੰਦਾ ਪਾਣੀ ਖੜ੍ਹਾ ਹੈ ਓਸ ਦੇ ਉੱਪਰ ਮੱਛਰਾਂ ਦੇ ਝੁੰਡ ਬੈਠੇ ਹਨ। ਮੰਡੀ ਦੇ ਮੇਨ ਗੇਟ ਦੇ ਮੂਹਰੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ। ਮੰਡੀ ਦੇ ਹਾਲਾਤ ਕਾਫੀ ਮਾੜੇ ਹਨ। ਆੜਤੀਆ ਪ੍ਰਧਾਨ ਸੁਖਬਿੰਦਰ ਗਰਗ ਨੇ ਕਿਹਾ ਮੰਡੀ ਦੇ ਹਲਾਤ ਕਈ ਸਾਲਾਂ ਤੋਂ ਖ਼ਰਾਬ ਨੇ ਇਸ ਸੰਬੰਧ ਵਿੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਪਰ ਕੋਈ ਸੁਣਵਾਈ ਨਹੀਂ ਹੁੰਦੀ।