ਬਠਿੰਡਾ : ਠੰਢ ਨੇ ਪੰਜਾਬ ਸਣੇ ਉੱਤਰ ਭਾਰਤ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਛਾਈ ਧੁੰਦ ਦੀ ਸੰਘਣੀ ਚਾਦਰ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਠੰਢ ਨੇ ਵੀ ਜ਼ੋਰ ਫੜ ਲਿਆ ਤੇ ਮੋਟਰਸਾਈਕਲ ਜਾਂ ਹੋਰ ਵਾਹਨਾਂ ਉਤੇ ਜਾਣ ਵਾਲੇ ਲੋਕਾਂ ਨੂੰ ਠਾਰ ਰਹੀ ਹੈ। ਲੋਕ ਦਿਨ ਦੇ ਵਿੱਚ ਆਪਣੇ ਵਾਹਨਾਂ ਦੀ ਲਾਈਟਾ ਜਗਾ ਕਰ ਘਰੋਂ ਬਾਹਰ ਨਿਕਲ ਰਹੇ ਹਨ।
ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਿਕ ਬਠਿੰਡਾ ਦੇ ਵਿੱਚ ਅਗਲੇ 2 ਦਿਨ ਹੋਰ ਇਸ ਤਰ੍ਹਾਂ ਹੀ ਸੰਘਣੀ ਧੁੰਦ ਵੇਖਣ ਨੂੰ ਮਿਲੇਗੀ। ਉਸ ਤੋਂ ਬਾਅਦ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ, ਤਾਪਮਾਨ ਘੱਟੋ ਘੱਟ ਛੇ ਡਿਗਰੀ ਵੱਧ ਤੋਂ ਵੱਧ ਬਾਏ ਡਿਗਰੀ ਰਿਹਾ। ਲੋਕ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾ ਕੇ ਘਰੋਂ ਬਾਹਰ ਨਿਕਲ ਰਹੇ ਹਨ।