ਕੋਟਕਪੂਰਾ : ਸ਼ਹਿਰ ਕੋਟਕਪੂਰਾ ਦੇ ਦੁਆਰੇਆਣਾ ਰੋਡ ਤੇ ਰਾਹੁਲ ਡੇਅਰੀ ਨੇੜੇ ਮੁਖਿਜਾ ਬਰਤਨ ਸਟੋਰ ਤੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ ਅਤੇ ਸਾਰੀ ਲੁੱਟ ਦੀ ਵਾਰਦਾਤ ਸੀ.ਸੀ.ਟੀ.ਵੀ. ਵਿੱਚ ਕ਼ੈਦ ਹੋ ਗਈ । ਦੁਕਾਨ ਮਲਿਕ ਹੰਸ ਰਾਜ ਨੇ ਦੱਸਿਆ ਅੱਜ ਸਵੇਰੇ ਮੈਂ ਦੁਕਾਨ ਤੇ ਸਾਫ ਸਫਾਈ ਕਰ ਰਿਹਾ ਸੀ ਇਨ੍ਹੇ ਵਿੱਚ ਕੁਜ ਡਿਗਣ ਦੀ ਅਵਾਜ ਆਈ ਮੈ ਦੇਖਿਆ ਇਕ ਨੌਜਵਾਨ ਗੱਲੇ ਵਿੱਚ ਕੁੱਜ ਕੱਢ ਰਿਹਾ ਸੀ ਮੈਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਧੱਕਾ ਮਾਰ ਕੇ ਭੱਜ ਗਏ ।
ਗਵਾਂਢੀ ਦੁਕਾਨਦਾਰ ਦੀਪਕ ਮੌਂਗਾ ਨੇ ਦੱਸਿਆ ਮੇਰੇ ਗਵਾਂਢ ਵਿਚ ਮੁਖਿਜਾ ਬਰਤਨ ਸਟੋਰ ਹੈ ਅੱਜ ਸਵੇਰੇ ਅੰਕਲ ਦੁਕਾਨ ਖੋਲ ਕੇ ਕੋਈ ਕੰਮ ਕਰ ਰਹੇ ਸੀ ਦੋ ਨੌਜਵਾਨ ਆਏ ਅਤੇ ਇੱਕ ਮੋਟਰਸਾਈਕਲ ਸਟਾਰਟ ਰੱਖਦਾ ਹੈ ਅਤੇ ਇਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤੇ ਫਿਰ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਜਾਂਦੇ ਹਨ। ਅਸੀਂ ਇਹਨਾਂ ਵਾਰਦਾਤਾਂ ਤੋੰ ਬਹੁਤ ਪ੍ਰੇਸ਼ਾਨ ਹਾਂ ਇਹਨਾਂ ਨੂੰ ਨੱਥ ਪਾਈ ਜਾਵੇ ।
