ਬਟਾਲਾ: ਪੰਜਾਬ ‘ਚ ਚੋਰੀ ਅਤੇ ਲੁਟ ਖੋਹ ਦੀਆਂ ਵਾਰਦਾਤਾ ਲਗਾਤਾਰ ਵੱਧ ਰਹਿਆਂ ਹਨ। ਹੁਣ ਤਾਂ ਚੋਰਾਂ ਨੇ ਵਾਰਦਾਤਾ ਨੂੰ ਅੰਜਾਮ ਦੇਣ ਦਾ ਨਵਾਂ ਤਰੀਕਾ ਅਪਣਾ ਲਿਆ ਹੈ। ਦਰਅਸਲ, ਚੋਰ ਹੁਣ ਲਿਫਟ ਮੰਗ ਕੇ ਵਾਰਦਾਤਾ ਨੂੰ ਅੰਜਾਮ ਦੇਣ ਲਗ ਪਏ ਹਨ। ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਲਿਫਟ ਲੈਣ ਵਾਲੇ ਨੇ ਵਾਰਦਾਤ ਨੂੰ ਅੰਜਾਮ ਦਿਤਾ। ਬਟਾਲਾ ਸਠਿਆਲਾ ਰੋਡ ਤੇ ਮੋਟਰਸਾਈਕਲ ਤੇ ਲਿਫਟ ਦੇਣ ਵਾਲੇ ਨੂੰ ਖਮਿਆਜਾ ਭੁਗਤਣਾ ਪਿਆ।
ਮੋਟਰਸਾਈਕਲ ਮਾਲਿਕ ਨੇ ਦਸਿਆਂ ਕਿ ਲਿਫਟ ਦੇਣ ਵਾਲੇ ਵਿਅਕਤੀ ਵਲੋਂ ਹੀ ਮੋਟਰਸਾਈਕਲ ਮਾਲਿਕ ਕੋਲੋ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਜਿਸ ਚ ਤੂਸੀਂ ਦੇਖ ਸਕਦੇ ਹੋ ਕਿ ਲਿਫਟ ਲੈਣ ਵਾਲੇ ਨੇ ਮੋਟਰਸਾਈਕਲ ਦੇ ਬੈਠਦੇ ਹੀ, ਮੋਟਰਸਾਈਕਲ ਮਾਲਿਕ ਨੂੰ ਧਕਾ ਦੇ ਦਿਤਾ ਅਤੇ ਮੋਟਰਸਾਈਕਲ ਲੇ ਕੇ ਫਰਾਰ ਹੋ ਗਿਆ। ਮੋਟਰਸਾਈਕਲ ਮਾਲਿਕ ਨੇ ਬਹੁਤ ਕੋਸ਼ਿਸ਼ ਦੇ ਬਾਵਜੂਦ ਲੁਟੇਰਾ ਮੋਟਰਸਾਈਕਲ ਲੇ ਕੇ ਫਰਾਰ ਹੋ ਗਿਆ।
