ਕੀਰਤਪੁਰ ਸਾਹਿਬ : ਪਿੰਡ ਦੇਹਣੀ ਵਿਚ ਇਕ ਬਾਂਦਰ ਨੇ ਸ਼ਿਵ ਮੰਦਿਰ ਅਤੇ ਪਿੰਡ ਵਿੱਚ ਦਹਿਸ਼ਤ ਮਚਾਈ ਹੋਈ ਹੈ। ਇਸ ਬਾਂਦਰ ਨੇ ਕਈ ਬੱਚੇ ਔਰਤਾਂ ਅਤੇ ਬਜ਼ੁਰਗ ਨੂੰ ਘਾਇਲ ਕੀਤਾ ਹੈ। ਇਸ ਕਾਰਨ ਪਿੰਡ ਬਾਸੀ ਪਰੇਸ਼ਾਨ ਹੋ ਰਹੇ ਹਨ।ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋ ਗੁਹਾਰ ਲਗਾਈ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦਹਿਣੀ ਦੇ ਸ਼ਿਵ ਮੰਦਰ ਵਿੱਚ ਇੱਕ ਬਾਂਦਰ ਵੱਲੋਂ ਅੰਤਕ ਮਚਾਇਆ ਹੋਇਆ ਹੈ।
ਇਹ ਬਾਂਦਰ ਮੰਦਰ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਦਾ ਹੈ। ਉਹਨਾਂ ਦੇ ਉੱਪਰ ਬੈਠ ਜਾਂਦਾ ਹੈ ਕੱਪੜੇ ਫਾੜਦਾ ਹੈ ਅਤੇ ਨੋਚ ਕੇ ਕਈ ਲੋਕਾਂ ਅਤੇ ਬੱਚਿਆਂ ਨੂੰ ਘਾਇਲ ਵੀ ਕਰ ਚੁੱਕਿਆ ਹੈ। ਇਹ ਬਾਂਦਰ ਘਰਾਂ ਵਿੱਚ ਵੜ ਕੇ ਸੁੱਤੇ ਹੋਏ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦਾ ਹੈ। ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਗੁਹਾਰ ਲਗਾਈ ਹੈ ਕੀ ਇਸ ਬਾਂਦਰ ਨੂੰ ਜਲਦ ਤੋਂ ਜਲਦ ਫੜ ਕੇ ਜੰਗਲ ਵਿੱਚ ਛੱਡਿਆ ਜਾਵੇ ਅਤੇ ਸਾਨੂੰ ਬਚਾਇਆ ਜਾਵੇ
Disclaimer: All news on Encounter India are computer generated and provided by third party sources, so read carefully and Encounter India will not be responsible for any issue.