ਫਿਰੋਜਪੁਰ : ਪਿੰਡ ਅਲੀ ਕੇ ਦੇ ਵਿੱਚ ਚੋਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ। ਪਿੰਡ ਦੇ ਰਹਿਣ ਵਾਲੇ ਜਗਦੇਵ ਸਿੰਘ ਨੇ ਕਿਹਾ ਕਿ ਪਿੰਡ ਵਿਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਦਾ ਵੀ ਕਾਫ਼ੀ ਸਮਾਂ ਚੋਰੀ ਹੋਇਆ ਸੀ ਜਿਸਨੂੰ ਲੈ ਕੇ ਸ਼ੱਕੀ ਵਿਅਕਤੀਆਂ ਨੂੰ ਜਦ ਪੁੱਛਿਆ ਗਿਆ ਤਾਂ ਉਲਟਾ ਹੀ ਚੋਰਾਂ ਨੇ ਪਹਿਲਾਂ ਧਮਕਾਉਣਾ ਸ਼ੁਰੂ ਕਰ ਦਿੱਤਾ ਅੱਤੇ 15 ਤੋ 20 ਲੋਕ ਹਥਿਆਰ ਲੇ ਕੇ ਆ ਗਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਬਦਮਾਸ਼ਾਂ ਨੇ ਕਈ ਘਰਾਂ ਵਿੱਚ ਤੋੜ ਫੋੜ ਸ਼ੁਰੁ ਕਰ ਦਿੱਤੀ। ਉਹਨਾਂ ਨੇ ਗੱਡੀ ਅਤੇ ਟਰੈਕਟਰ ਵੀ ਤੋੜ ਦੀਤੇ। ਪਿੰਡ ਵਾਸੀਆਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਦੋਸ਼ੀਆਂ ਦੋ ਪੁੱਛਗਿੱਛ ਕੀਤੀ ਗਈ। ਪੀੜਤਾਂ ਨੇ ਬਦਮਾਸ਼ਾਂ ਤੇ ਦੋਸ਼ ਲਗਾਦੇ ਹੋਏ ਕਿਹਾ ਕਿ ਜਿਸ ਅਸਲੇ ਨਾਲ ਫਾਇਰਿੰਗ ਕੀਤੀ ਗਈ ਹੈ ਉਹ ਪਾਕਿਸਤਾਨ ਤੋਂ ਮੰਗਵਾਇਆ ਹੈ।