ਲੁਧਿਆਣਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸਿਮੀ ਕਵਾਤਰਾ ਦੀ ਪ੍ਰਧਾਨਗੀ ਹੇਠ ਸਤਲੁਜ ਕਲੱਬ ਵਿਖੇ ਹੋਈ। ਮੀਟਿੰਗ ਵਿੱਚ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਗੁਰਮੀਤ ਕੌਰ ਆਹਲੂਵਾਲੀਆ ਸਰਪ੍ਰਸਤ ਮੁੱਖ ਤੌਰ ‘ਤੇ ਹਾਜ਼ਰ ਹੋਏ।
ਇਸ ਸਮੇਂ ਮੰਚ ਵੱਲੋਂ ਲਏ ਫੈਸਲੇ ਅਨੁਸਾਰ ਸੁਲਭਾ ਜਿੰਦਲ ਸਪੋਰਟਸ ਸੈਕਟਰੀ ਸਤਲੁਜ ਕਲੱਬ ਨੂੰ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਚੇਅਰਪਰਸਨ ਬਣਾਇਆ ਗਿਆ, ਜਦਕਿ ਰਿਟਾਇਰਡ ਸਿਵਲ ਸਰਜਨ ਡਾਕਟਰ ਰਜਿੰਦਰ ਕੌਰ ਸਿੱਧੂ ਨੂੰ ਮੰਚ ਦੀ ਮੁੱਖ ਸਰਪ੍ਰਸਤ ਅਤੇ ਦਵਿੰਦਰ ਬਸੰਤ ਨੂੰ ਮੰਚ ਦੀ ਪੰਜਾਬ ਦੀ ਕਨਵੀਨਰ ਬਣਾਇਆ ਗਿਆ। ਇਸ ਮੀਟਿੰਗ ਵਿੱਚ 11 ਜਨਵਰੀ ਨੂੰ ਧੀਆਂ ਦਾ ਲੋੜੀ ਮੇਲਾ ਜੋ ਇਸ ਵਾਰ ਗੁਰੂ ਨਾਨਕ ਭਵਨ ਵਿਖੇ ਲਗਾਇਆ ਜਾ ਰਿਹਾ ਹੈ, ਉਸ ਦੇ ਸਮੁੱਚੇ ਪ੍ਰਬੰਧਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸੀਮਾ ਕਵਾਤਰਾ, ਸੁਲਭਾ ਜਿੰਦਲ ਅਤੇ ਦਵਿੰਦਰ ਬਸੰਤ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਲੇਡੀਜ਼ ਕਲੱਬਾਂ ਨਾਲ ਆਉਣ ਵਾਲੇ ਦਿਨਾਂ ‘ਚ ਸੰਪਰਕ ਕਰਕੇ ਉਹਨਾਂ ਨੂੰ ਲੋਹੜੀ ਦੀ ਗਾਗਰ ਭੇਟ ਕਰਕੇ ਮੇਲੇ ਵਿੱਚ 11 ਜਨਵਰੀ ਨੂੰ ਆਉਣ ਦਾ ਸੱਦਾ ਦੇਵਾਂਗੇ। ਉਨਾਂ ਕਿਹਾ ਕਿ 2023 ਵਿੱਚ ਜਨਮ ਲੈਣ ਵਾਲੀਆਂ 125 ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ ਬੱਚੇ ਦੀ ਮਾਤਾ ਨੂੰ ਸ਼ਾਲ , ਸਵੀਟਸ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਜਾਵੇਗਾ।