- Advertisement -
HomeHimachalਪੰਜਾਬ: ਮਹਿਲਾ ਏਜੰਟ ਨੇ ਲੜਕੀ ਨਾਲ ਮਾਰੀ ਠੱਗੀ, ਪਰਿਵਾਰ ਨੇ ਲਗਾਈ ਸਰਕਾਰ...

ਪੰਜਾਬ: ਮਹਿਲਾ ਏਜੰਟ ਨੇ ਲੜਕੀ ਨਾਲ ਮਾਰੀ ਠੱਗੀ, ਪਰਿਵਾਰ ਨੇ ਲਗਾਈ ਸਰਕਾਰ ਅੱਗੇ ਗੁਹਾਰ, ਦੇਖੋਂ ਵੀਡਿਓ

ਫ਼ਿਰੋਜ਼ਪੁਰ: ਸੂਬੇ ਅੰਦਰ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹੁਣ ਇਹਨਾਂ ਏਜੰਟਾਂ ਨੇ ਪੰਜਾਬ ਦੀਆਂ ਧੀਆਂ ਨਾਲ ਵੀ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੱਲੇ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਗਰੀਬ ਪਰਿਵਾਰ ਨੇ ਪਾਈ ਪਾਈ ਜੋੜ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਪਰ ਇੱਕ ਮਹਿਲਾ ਏਜੰਟ ਨੇ ਉਸ ਲੜਕੀ ਨਾਲ ਐਸੀ ਠੱਗੀ ਮਾਰੀ ਕੀ ਅੱਜ ਲੜਕੀ ਵਿਦੇਸ਼ ਵਿੱਚ ਫਸ ਚੁੱਕੀ ਹੈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ। ਘਰ ਦੇ ਹਾਲਾਤ ਸੁਧਾਰਨ ਲਈ ਉਨ੍ਹਾਂ ਪਾਈ ਪਾਈ ਜੋੜ ਆਪਣੀ ਧੀ ਅਰਸ਼ਦੀਪ ਕੌਰ ਨੂੰ ਵਿਦੇਸ਼ ਭੇਜਣਾ ਸੀ। ਇਸ ਦੌਰਾਨ ਲੜਕੀ ਦੀ ਮੁਲਾਕਾਤ ਇੱਕ ਹੋਰ ਲੜਕੀ ਨਾਲ ਹੋਈ ਜੋ ਉਸਦੀ ਦੋਸਤ ਬਣ ਗਈ। ਉਸਨੇ ਇੱਕ ਮਹਿਲਾ ਏਜੰਟ ਨਾਲ ਮਿਲ ਅਰਸ਼ਦੀਪ ਨੂੰ ਕਤਰ ਭੇਜਣ ਦੀ ਗੱਲ ਆਖੀ। ਪਰਿਵਾਰ ਨੇ ਪੈਸਾ ਇਕੱਠਾ ਕਰ ਅਰਸ਼ਦੀਪ ਨੂੰ ਵਿਦੇਸ਼ ਭੇਜਣ ਦਾ ਮਨ ਬਣਾ ਲਿਆ। ਪਰ ਉਹ ਮਹਿਲਾ ਏਜੰਟ ਪਹਿਲਾਂ ਅਰਸ਼ਦੀਪ ਨੂੰ ਦੁਬਈ ਲੈ ਗਈ ਅਤੇ ਬਾਅਦ ਵਿੱਚ ਉਸਨੂੰ ਬਗਦਾਦ ਭੇਜ ਦਿੱਤਾ। ਜਦਕਿ ਗੱਲ ਕਤਰ ਭੇਜਣ ਦੀ ਹੋਈ ਸੀ। ਬਗਦਾਦ ਵਿੱਚ ਅਰਸ਼ਦੀਪ ਨੂੰ ਇੱਕ ਘਰ ਵਿੱਚ ਕੰਮ ਤੇ ਲਗਾ ਦਿੱਤਾ ਗਿਆ। ਜਿੱਥੇ ਹੁਣ ਅਰਸ਼ਦੀਪ ਨੂੰ ਨਾ ਤਾਂ ਕੋਈ ਪੈਸਾ ਮਿਲ ਰਿਹਾ ਹੈ ਅਤੇ ਨਾਂ ਹੀ ਉਸਨੂੰ ਵਾਪਿਸ ਭੇਜਿਆ ਜਾ ਰਿਹਾ ਹੈ। ਉਲਟਾ ਉਥੇ ਅਰਸ਼ਦੀਪ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਉਨ੍ਹਾਂ ਦੀ ਧੀ ਨੂੰ ਬਗਦਾਦ ਵਿੱਚ ਵੇਚ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਐਨਆਰਆਈ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਲੜਕੀ ਦਾ ਪਿਤਾ ਮੇਹਨਤ ਮਜਦੂਰੀ ਕਰਦਾ ਹੈ। ਜਿਸ ਕਰਕੇ ਉਨ੍ਹਾਂ ਕੋਲ ਐਨਾ ਪੈਸਾ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਬਗਦਾਦ ਪੁਲਿਸ ਨਾਲ ਗੱਲਬਾਤ ਕਰ ਉਨ੍ਹਾਂ ਦੀ ਧੀ ਨੂੰ ਵਾਪਿਸ ਪੰਜਾਬ ਲਿਆਂਦਾ ਜਾਵੇ। ਕਿਉਂਕਿ ਸੰਤ ਬਲਵੀਰ ਸਿੰਘ ਸੀਚੇਵਾਲ ਲਗਾਤਾਰ ਵਿਦੇਸ਼ ਵਿੱਚ ਫਸੇ ਪੰਜਾਬ ਦੇ ਨੌਜਵਾਨਾਂ ਨੂੰ ਵਾਪਿਸ ਪੰਜਾਬ ਲਿਆਉਣ ਦਾ ਉਪਰਾਲਾ ਕਰ ਰਹੇ ਹਨ। ਇਸ ਲਈ ਉਹ ਮੰਗ ਕਰਦੇ ਹਨ। ਕਿ ਉਨ੍ਹਾਂ ਦੀ ਵੀ ਮਦਦ ਜਰੂਰ ਕੀਤੀ ਜਾਵੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page