Punjab Govt AD
HomePunjabRupnagarਪੰਜਾਬ : ਨਵਜੰਮੇ ਬਚੇ ਦੀ ਮ੍ਰਿਤਿਕ ਦੇਹ ਲੈਕੇ ਪਰਿਵਾਰ ਨੇ ਹਸਪਤਾਲ...

ਪੰਜਾਬ : ਨਵਜੰਮੇ ਬਚੇ ਦੀ ਮ੍ਰਿਤਿਕ ਦੇਹ ਲੈਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ :  ਨਿਜੀ ਹਸਪਤਾਲ ਦੇ ਬਾਹਰ ਨਵਜੰਮੇ ਬੱਚੇ ਦੀ ਮੋਤ ਦਾ ਮਾਮਲਾ ਭਖਿਆ ਹੋਇਆ ਹੈ। ਮ੍ਰਿਤਿਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਬੱਚੇ ਦੀ ਮ੍ਰਿਤਿਕ ਦੇਹ ਲੈਕੇ ਪ੍ਰਦਰਸ਼ਨ ਕੀਤਾ। ਮਾਮਲਾ ਬੀਤੀ ਰਾਤ ਦਾ ਹੈ ਕਿ ਜਦੋ ਗਰਭਵਤੀ ਮਹਿਲਾ ਨੂੰ ਦਰਦ ਹੋਈ ਤੇ ਉਹ ਆਪਣੇ ਪਤੀ ਨਾਲ ਹਸਪਤਾਲ ਪੁਹੰਚੀ, ਪਰ ਓਥੇ ਡਾਕਟਰ ਨਹੀਂ ਸੀ। ਪਤੀ ਨੇ ਕਿਹਾ ਕਿ ਸਾਨੂੰ ਸਰਕਾਰੀ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ।

ਮੈਂ ਜਦੋਂ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਮੇਰੀ ਪਤਨੀ ਨੇ ਬੱਚੇ ਨੂੰ ਜਨਮ ਦੇ ਦਿੱਤਾ। ਮੈਂ ਫਿਰ ਅੰਬੂਲੈਂਸ ਮੰਗਵਾਈ ਪਰ ਜਦੋ ਤਕ ਹਸਪਤਾਲ ਗਏ ਬੱਚੇ ਦੀ ਮੌਤ ਹੋ ਗਈ। ਅਸੀਂ ਲਗਾਤਾਰ ਇਸੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸੀ। ਪਰ ਜਦੋ ਸਾਨੂੰ ਤਕਲੀਫ ਹੋਈ ਹਸਪਤਾਲ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਹਸਪਤਾਲ ਕੇ ਡਾਕਟਰ (ਡਾਇਰੈਕਟਰ) ਨੇ ਕਿਹਾ ਕਿ ਦੇਰ ਰਾਤ ਸਾਡੇ ਕੋਲ ਇਹ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ। ਇਸ ਲਈ ਸਾਡੇ ਚੌਕੀਦਾਰ ਨੇ ਏਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ। ਉਸ ਤੋਂ ਬਾਦ ਕਿ ਹੋਇਆ ਨਹੀਂ ਪਤਾ। ਅਸੀਂ ਜਦੋ ਵੀ ਕੋਈ ਐਮਰਜੰਸੀ ਹੁੰਦੀ ਹੈ ਤੇ ਅਸੀਂ ਸਰਕਾਰੀ ਅੰਬੂਲੈਂਸ ਮੰਗਵਾਕੇ ਮਰੀਜ ਨੂੰ ਸਰਕਾਰੀ ਹਸਪਤਾਲ ਜਾਣਦੀ ਹੀ ਸਲਾਹ ਦਿੰਦੇ ਹਾਂ। ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਆਂਦੇਸੀ

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -