ਲੁਧਿਆਣਾ: ਪੁਲਿਸ ਕਾਂਸਟੇਬਲ ‘ਤੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੇ ਉਕਤ ਪੁਲਿਸ ਕਾਂਸਟੇਬਲ ਜੋ ਕਿ ਥਰਡ ਆਈ.ਆਰ.ਬੀ ਦਾ ਮੁਲਾਜ਼ਮ ਹੈ, ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਕਪਿਲਾ ਕਲੋਨੀ, ਚੰਡੀਗੜ੍ਹ ਰੋਡ ਵਜੋਂ ਹੋਈ ਹੈ। ਦੋਸ਼ੀ ਨੇ ਸਨੈਪਚੈਟ ‘ਤੇ 26 ਸਾਲਾ ਲੜਕੀ ਨਾਲ ਦੋਸਤੀ ਕੀਤੀ। ਵਿਆਹ ਕਰਵਾਉਣ ਦੇ ਬਹਾਨੇ 3 ਸਾਲ ਤੱਕ ਉਸ ਨਾਲ ਸ਼ਰੀਰਕ ਸਬੰਧ ਬਣਾਏ ਅਤੇ ਬਾਅਦ ‘ਚ ਵਿਆਹ ਤੋਂ ਇਨਕਾਰ ਕਰ ਦਿੱਤਾ।
ਪੀੜਿਤ ਲੜਕੀ ਨੇ ਪੁਲਿਸ ਨੂੰ ਦਰਖ਼ਾਸਤ ਦਿਤੀ ਸੀ ਕਿ ਸਾਲ 2021 ‘ਚ ਸਨੈਪਚੈਟ ‘ਤੇ ਦੋਸ਼ੀ ਜਸਪ੍ਰੀਤ ਨਾਲ ਵਾਸਤਾ ਹੋਇਆ ਸੀ। ਇਸ ਤੋਂ ਬਾਅਦ ਮੁਲਜ਼ਮ ਉਸ ਨਾਲ ਤਿੰਨ ਸਾਲ ਤੱਕ ਵਿਆਹ ਦੇ ਬਹਾਨੇ ਸ਼ੋਸ਼ਣ ਕਰਦਾ ਰਿਹਾ ਅਤੇ ਹੁਣ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦਰਖ਼ਾਸਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਪਹਿਲਾਂ ਲੁਧਿਆਣਾ ਵਿੱਚ ਨੌਕਰੀ ਕਰਦਾ ਸੀ ਅਤੇ ਹੁਣ ਚੰਡੀਗੜ੍ਹ ਵਿੱਚ ਨੌਕਰੀ ਕਰ ਰਿਹਾ ਸੀ। .
