Punjab Govt
HomeHimachalਪੰਜਾਬ : ਮੱਥਾ ਟੇਕਣ ਆਏ ਸਰਧਾਲੂਆ ਦੀ ਗੱਡੀ ਹੋਈ ਚੋਰੀ

ਪੰਜਾਬ : ਮੱਥਾ ਟੇਕਣ ਆਏ ਸਰਧਾਲੂਆ ਦੀ ਗੱਡੀ ਹੋਈ ਚੋਰੀ

WhatsApp Group Join Now
WhatsApp Channel Join Now

ਸ੍ਰੀ ਅਨੰਦਪੁਰ ਸਾਹਿਬ:  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਣ ਕਾਰਨ ਜਿਥੇ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੁੱਜਦੀਆਂ ਹਨ ਤੇ ਆਪਣੇ ਨਿਜੀ ਵਾਹਨ ਲੈ ਕੇ ਆਉਂਦੀਆਂ ਹਨ। ਉਥੇ ਹੀ ਕਈ ਕਾਰਾਂ ਦੇ ਸ਼ੀਸ਼ੇ ਤੋੜ ਕੇ ਕਈ ਵਾਰ ਉਨ੍ਹਾਂ ਦਾ ਸਾਮਾਨ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਵਾਰ ਤਾਂ ਯਾਤਰੀ ਨਿਵਾਸ ਵਿੱਚ ਰਹਿ ਰਹੇ ਸ਼ਰਧਾਲੂਆਂ ਦੀ ਗੱਡੀ ਯਾਤ੍ਰੀ-ਨਿਵਾਸ ਦੀ ਪਾਰਕਿੰਗ ਦੇ ਵਿੱਚ ਮਜੂਦ ਸੀ। ਜਿਸ ਨੂੰ ਚੋਰ ਚੁੱਕ ਕੇ ਲੈ ਗਏ।

ਹੈਰਾਨੀਜਨਕ ਗੱਲ ਇਹ ਹੈ ਕਿ ਕੇਸਗੜ੍ਹ ਸਾਹਿਬ ਦੀ ਬਣੀ ਭਾਈ ਬਚਿੱਤਰ ਸਿੰਘ ਸਰਾਂ ਵਿਚ ਅਤਿ ਆਧੁਨਿਕਤਾ ਕਮਰੇ ਬਣਾਏ ਗਏ ਹਨ। ਪਰ ਪਾਰਕਿੰਗ ਵੱਲ ਨੂੰ ਸੀਸੀਟੀਵੀ ਕੈਮਰੇ ਆਧੁਨਿਕ ਨਾ ਹੋਣ ਕਾਰਨ ਉੱਥੇ ਖੜ੍ਹੀ ਗੱਡੀ ਕੌਣ ਲੈ ਗਿਆ। ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਦੋ ਦਿਨਾਂ ਦੇ ਲਈ ਜਗਰਾਉਂ ਤੋਂ ਇਕ ਪਰਿਵਾਰ ਆਪਣੀ ਗੱਡੀ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਇਆ ਸੀ। ਜਿਨ੍ਹਾਂ ਦੀ ਬਲੈਰੋ ਕੈਪਰ ਸਿਲਵਰ ਰੰਗ ਦੀ ਗੱਡੀ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਦੀ ਪਾਰਕਿੰਗ ਵਿੱਚੋਂ ਚੋਰੀ ਹੋ ਗਈ ਹੈ।

ਇਸ ਦੀ ਸਾਰੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਫ਼ਿਰ ਵੀ ਇਹ ਅਜੇ ਤੱਕ ਗੱਡੀ ਦੀ ਭਾਲ ਜਾਰੀ ਹੈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਗੱਡੀ ਚੋਰੀ ਹੋ ਗਈ। ਅਸੀਂ ਪਹਿਲਾਂ ਇਹ ਤਾਂ ਬਹੁਤ ਸੁਣਿਆ ਸੀ ਕਿ ਗੱਡੀਆਂ ਵਿੱਚ ਸਾਮਾਨ ਚੋਰੀ ਹੁੰਦਾ ਹੈ, ਸ਼ੀਸ਼ੇ ਤੋੜ ਕੇ ਸਮਾਂ ਕੱਢ ਲਿਆ ਜਾਂਦਾ ਹੈ। ਪਰ ਸਾਡੀ ਤਾਂ ਸਾਰੇ ਗੱਡੀ ਹੀ ਗਾਇਬ ਹੋ ਗਈ। ਪਰਿਵਾਰ ਨੇ ਦੱਸਿਆ ਕਿ ਇਹ ਦਿਨ-ਦਿਹਾੜੇ ਹੀਜੇ ਗੱਡੀ ਚੋਰੀ ਹੋ ਗਈ ਤਾਂ ਰਾਤ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -