ਕੋਟਕਪੂਰਾ : ਜੈਤੋਂ ਚੁੰਗੀ ਤੋਂ ਇਕ ਖਾਲੀ ਪਏ ਪਲਾਟ ਵਿਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ । ਆਇ ਓ ਸਤੀਸ਼ ਕੁਮਾਰ ਨੇ ਦੱਸਿਆ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਬਾਂਹ ਟੇ ਰਾਜਵੀਰ ਨਾ ਦਾ ਨਾਮ ਖੁਦੀਆਂ ਹੋਇਆ ਹੈ ਪਹਿਚਾਣ ਲਈ ਤਫਤੀਸ਼ ਜਾਰੀ ਹੈ । ਮ੍ਰਿਤਕ ਦੀ ਉਮਰ ਲਗਭਗ 25 -26 ਸਾਲ ਦੀ ਹੈ। ਡਾਕਟਰ ਵਿਕਰਮ ਜਿੰਦਲ ਨੇ ਦੱਸਿਆ ਸ਼ਾਮ ਨੂੰ 108 ਅੰਬੂਲੈਂਸ ਇਕ ਨੌਜਵਾਨ ਨੂੰ ਲੈ ਕੇ ਆਈ ਸੀ। ਜਿਸ ਨੂੰ ਚੈਕ ਕਰਨ ਤੇ ਪਤਾ ਲਗਿਆ ਕਿ ਇਸ ਦੀ ਮੌਤ ਹੋ ਚੁਕੀ ਹੈ। ਅਸੀਂ ਲਾਸ਼ ਨੂੰ ਮੋਰਚਰੀ ਵਿਚ 72 ਘੰਟੇ ਲਈ ਰੱਖ ਦਿੱਤਾ ਹੈ ।