ਨਗਰ ਨਿਗਮ ਦੀਆਂ ਐਂਟੀ ਸਮੋਗ ਮਸ਼ੀਨਾਂ ਨਹੀਂ ਕਰ ਰਹੀਆਂ ਕੰਮ
ਲੁਧਿਆਣਾ : ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਏਅਰ ਕੁਆਲਿਟੀ ਇੰਡੈਕਸ 235 ਤੱਕ ਪਹੁੰਚ ਗਿਆ ਹੈ। ਲੇਕਿਨ ਨਗਰ ਨਿਗਮ ਕੋਲ ਮੌਜੂਦ ਐਂਟੀ ਸਮੋਗ ਮਸ਼ੀਨਾਂ ਚਿੱਟਾ ਹਾਥੀ ਬਣ ਚੁੱਕੀਆਂ ਲੱਗਦੀਆਂ ਹਨ। ਜਿਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਮੌਜੂਦ ਮਸ਼ੀਨਾਂ ਵਿੱਚੋਂ ਇੱਕ ਹੀ ਮਸ਼ੀਨ ਠੀਕ ਢੰਗ ਨਾਲ ਕੰਮ ਕਰਦੀ ਹੈ। ਜਦਕਿ ਬਾਕੀ ਮਸ਼ੀਨਾਂ ਦੇ ਜਨਰੇਟਰ ਵੱਖਰੇ ਹਨ। ਇਹਨਾਂ ਨੂੰ ਠੀਕ ਕਰਨ ਵਾਸਤੇ ਸੰਬੰਧਿਤ ਬਰਾਂਚ ਨੂੰ ਕਿਹਾ ਗਿਆ ਹੈ ਅਤੇ ਅਗਲੇ ਸਾਲ ਤੋਂ ਇਹ ਠੀਕ ਢੰਗ ਨਾਲ ਕੰਮ ਕਰਨ ਲੱਗ ਪੈਣਗੀਆਂ। ਨਗਰ ਨਿਗਮ ਕਮਿਸ਼ਨਰ ਯੂਸੀਪੀਐਮਏ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਰਾਮਗੜੀਆ ਬਰਦਰ ਹੁੱਡ ਮਹਾਸਭਾ ਦੇ ਸਹਿਯੋਗ ਨਾਲ ਅਯੋਜਿਤ ਕੀਤੇ ਗਏ ਕੈਂਸਰ ਦੀ ਬਿਮਾਰੀਆਂ ਦੀ ਮੁਫਤ ਜਾਂਚ ਅਤੇ ਇਲਾਜ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਮਿਸ਼ਨਰ ਨੇ ਸੰਸਥਾ ਵੱਲੋਂ ਕੀਤੀ ਜਾ ਰਹੇ, ਉਪਰਾਲੇ ਦੇ ਸ਼ਲਾਘਾ ਕੀਤੀ।
ਜਦ ਕਿ ਨਗਰ ਨਿਗਮ ਕੋਲ ਮੌਜੂਦ ਐਂਟੀ ਸਮੋਕ ਮਸ਼ੀਨਾਂ ਦੀ ਪਰਾਲੀ ਦੇ ਧੂਏ ਖਿਲਾਫ ਵਰਤੋਂ ਬਾਰੇ ਉਹਨਾਂ ਨੇ ਕਿਹਾ ਕਿ ਇੱਕ ਵੱਡੀ ਮਸ਼ੀਨ ਠੀਕ ਹੈ। ਜਦਕਿ ਛੋਟੀ ਮਸ਼ੀਨਾਂ ਦੇ ਜਨਰੇਟਰ ਵੱਖਰੇ ਹਨ ਅਤੇ ਇਹਨਾਂ ਨੂੰ ਠੀਕ ਕਰਨ ਵਾਸਤੇ ਸੰਬੰਧਿਤ ਬਰਾਂਚ ਨੂੰ ਕਿਹਾ ਗਿਆ ਹੈ। ਉਮੀਦ ਹੈ ਕਿ ਅਗਲੇ ਸੀਜਨ ਤੋਂ ਸਭ ਠੀਕ ਰਹੇਗਾ। ਮਹਾਂ ਸਭਾ ਵੱਲੋਂ ਉਦਯੋਗਪਤੀ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਇਹ ਜਾਂਚ ਕੈਂਪ ਸਮੇਂ ਸਿਰ ਕੈਂਸਰ ਦੀ ਬਿਮਾਰੀ ਦੀ ਪਛਾਣਕ ਦੇ ਉਦੇਸ਼ ਨਾਲ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸੰਸਥਾ ਵੱਲੋਂ ਸਮੇਂ ਸਿਰ ਹੋਰ ਕਈ ਲੋਕ ਹਿੱਤ ਦੇ ਕੰਮ ਕੀਤੇ ਜਾਂਦੇ ਹਨ। ਉੱਥੇ ਹੀ ਕੈਂਪ ਵਿੱਚ ਮੌਜੂਦ ਡਾਕਟਰ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 6000 ਦਾ ਕਰੀਬ ਕੈਂਪ ਲਗਾਏ ਜਾ ਚੁੱਕੇ ਹਨ। ਉਹ ਲਗਾਤਾਰ ਲੋਕਾਂ ਨੂੰ ਕੈਂਸਰ ਵਿਰੁੱਧ ਜਾਗਰੂਕ ਕਰ ਰਹੇ ਹਨ।
