ਜਲੰਧਰ : ਅੱਜ ਜਲੰਧਰ ਚ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਊਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਨੇ ਨਾਮੀਨੇਸ਼ਨ ਪੱਤਰ ਭਰਿਆ। ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਆਗੂ ਦਲਜੀਤ ਸਿੰਘ ਚੀਮਾ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮੌਜੂਦ ਰਹੇ ਹਾਲਾਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਨਾਮਾਂਕਨ ਪੱਤਰ ਭਰਨ ਨਹੀਂ ਪਹੁੰਚੇ।
ਗੱਲਬਾਤ ਦੌਰਾਨ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਦੱਸਿਆ ਕਿ ਕਿਵੇਂ ਪੰਜਾਬ ਦੇ ਲੋਕਾ ਆਪ, ਕਾਂਗਰਸ ਤੋ ਅੱਕੀ ਪਈ ਹੈ ਅਤੇ ਕਿਵੇਂ ਆਪ ਨੇ ਪੰਜਾਬ ਦੇ ਲੋਕਾ ਨੂੰ ਲਾਲਚ ਦੇਕੇ ਆਪਣਾ ਉੱਲੂ ਸਿੱਧਾ ਕੀਤਾ ਹੈ ਤੇ ਕਿਵੇਂ ਹੁਣ ਜਲੰਧਰ ਦੇ ਲੋਕਾਂ ਨੂੰ ਮੂਰਖ ਬਣਾਉਣ ਚ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਕਿ ਇਹ ਜਲੰਧਰ ਹੈ ਇਥੇ ਦੇ ਲੋਕਾ ਇਕ ਵਾਰ ਮੂਰਖ ਬਣ ਚੁੱਕੇ ਨੇ ਬਾਰ-ਬਾਰ ਮੂਰਖ ਬਣਨ ਵਾਲੇ ਨਹੀਂ ਹਨ।
ਗੱਲਬਾਤ ਦੌਰਾਨ ਉਹਨਾਂ ਨੇ ਇਹ ਵੀ ਦਸਿਆ ਕਿ ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਚ ਜਿੰਨਾ ਵੀ ਕੰਮ ਹੋਇਆ ਹੈ ਸਿਰਫ ਅਕਾਲੀ ਦਲ ਦੇ ਸਰਕਾਰ ਵੇਲੇ ਦਾ ਹੋਇਆ ਹੈ ਤੇ ਹੁਣ ਵੀ ਜੇਕਰ ਕੰਮ ਹੋਣਾ ਹੈ ਤਾਂ ਅਕਲੀ ਦਲ ਦੀ ਸਰਕਾਰ ਹੀ ਕਰ ਸਕਦੀ ਹੈ ਕਿਉੰਕਿ ਸਿਰਫ ਅਕਾਲੀ ਦਲ ਹੀ ਇਕੋ ਇਕ ਅਜਿਹੀ ਪਾਰਟੀ ਹੈ ਹੋ ਪੰਜਾਬ ਦੇ ਲੋਕਾ ਦੀ ਸੁਣਦੀ ਤੇ ਕੰਮ ਕਰਦੀ ਹੈ, ਜਿਸ ਕਾਰਨ ਜਲੰਧਰ ਦੇ ਲੋਕਾ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਸ਼੍ਰੋਮਣੀ ਅਕਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੂੰ ਹੀ ਜਿੱਤ ਦਾ ਸਹਿਰਾ ਪਹਿਨਾਉਣਾ ਹੈ।