Loading...
Punjab Govt
HomeHimachalਪੰਜਾਬ: ਨਾਬਾਲਿਗ ਨਾਲ ਬਲਾਤਕਾਰ ਮਾਮਲੇ 'ਚ ਗਿਰਫ਼ਤਾਰ ਸਕੂਲ ਸੁਪ੍ਰੀਡੈਂਟ ਦਾ ਆਇਆ ਬਿਆਨ,...

ਪੰਜਾਬ: ਨਾਬਾਲਿਗ ਨਾਲ ਬਲਾਤਕਾਰ ਮਾਮਲੇ ‘ਚ ਗਿਰਫ਼ਤਾਰ ਸਕੂਲ ਸੁਪ੍ਰੀਡੈਂਟ ਦਾ ਆਇਆ ਬਿਆਨ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ: ਬਟਾਲਾ ਦੇ ਇੱਕ ਸਕੂਲ ਦੀ 12 ਸਾਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਨਾਬਾਲਗ ਵਿਦਿਆਰਥਣ ਨਾਲ ਕੁਕਰਮ ਕਰਨ ਵਾਲਾ ਸਕੂਲ ਦਾ ਸੁਪਰਡੈਂਟ ਹੀ ਨਿਕਲਿਆ ਹੈ। ਉਕਤ ਮਾਮਲੇ ਦੇ ਸਬੰਧ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕਰ ਆਰੋਪੀ ਸੁਪਰੀਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ ਇਕ 12 ਸਾਲਾਂ ਵਿਦਿਆਰਥਣ ਬਟਾਲਾ ਦੇ ਇੱਕ ਸਕੂਲ ਹੋਸਟਲ ‘ਚ ਰਹਿ ਕੇ ਪੜ੍ਹਾਈ ਕਰ ਰਹੀ ਸੀ। ਉਸਦੇ ਕਮਰੇ ਇਕ ਹੋਰ ਵਿਦਿਆਰਥਣ ਉਸਦੇ ਨਾਲ ਰਹਿੰਦੀ ਸੀ।

ਉਹਨਾਂ ਦੱਸਿਆ ਕਿ ਪੀੜਤ ਵਿਦਿਆਰਥਣ ਨੂੰ ਸਿਰਦਰਦ ਹੋ ਰਿਹਾ ਸੀ l ਉਸਨੇ ਸਕੂਲ ਦੀ ਮੈਡਮ ਕੋਲੋਂ ਸਿਰ ਦਰਦ ਦੀ ਗੋਲੀ ਲਈ ਅਤੇ ਉਹ ਗੋਲੀ ਖਾਣ ਤੋਂ ਬਾਅਦ ਉਹ ਸੌਂ ਗਈ ਜਦ ਉਸ ਨੇ ਉੱਠ ਕੇ ਦੇਖਿਆ ਤਾਂ ਉਸਦੇ ਕਮਰੇ ਚੋਂ ਉਨ੍ਹਾਂ ਦੇ ਸਕੂਲ ਦਾ ਸੁਪਰੀਡੈਂਟ ਉਸਦੇ ਕਮਰੇ ਚੋਂ ਬਾਹਰ ਭੱਜ ਗਿਆ। ਉਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਦਾ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਗੱਲ ਸਾਹਮਣੇ ਆਈ ਹੈ। ਉਧਰ ਮੈਡੀਕਲ ਤੋਂ ਬਾਅਦ ਲੜਕੀ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਟਾਲਾ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਸੁਪਰੀਡੈਂਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ l ਜਦਕਿ ਆਰੋਪੀ ਨੇ ਖੁਦ ਤੇ ਲਗੇ ਆਰੋਪਾਂ ਨੂੰ ਨਕਾਰਿਆ ਅਤੇ ਉਸ ਦਾ ਕਹਿਣਾ ਸੀ ਕਿ ਉਸਨੂੰ ਫਸਾਇਆ ਗਿਆ ਹੈ |  ਬਲਾਤਕਾਰ ਦੇ ਦੋਸ਼ੀ ਅਜੀਤ ਨੇ ਕਿਹਾ ਮੈਂ ਬੇਕਸੂਰ ਹਾਂ। ਡੀਐਸਪੀ ਸਿਟੀ ਦਾ ਕਹਿਣਾ ਹੈ ਕੀ ਸਕੂਲ ਸੁਪ੍ਰੀਡੈਂਟ ਅਜੀਤ ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -

You cannot copy content of this page