ਵਿਅਕਤੀ ਨੂੰ 50 ਫੁੱਟ ਤੱਕ ਘੜੀਸਦਾ ਲੈ ਗਿਆ ਐਂਬੂਲੈਂਸ ਚਾਲਕ
ਗੁਰਦਾਸਪੁਰ: ਜੀਵਨਵਾਲ ਬੱਬਰੀ ਬਾਇਪਾਸ ਤੇ ਵਾਪਰੇ ਦਰਦਨਾਕ ਸੜਕ ਹਾਸੇ ਦੌਰਾਨ ਇੱਕ ਸਾਇਕਲ ਸਵਾਰ ਵਿਅਕਤੀ ਦੀ ਮੋਕੇ ਤੇ ਹੀ ਮੌਤ ਹੋ ਗਈ। ਜਿਸਨੂੰ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਤੇਜ ਰਫਤਾਰ ਐਂਬੂਲੈਂਸ ਵਲੋ ਟੱਕਰ ਮਾਰੀ ਗਈ ਸੀ। ਨੇੜੇ ਨਾਕੇ ਤੇ ਖੜੇ ਪੁਲਿਸ ਕਰਮਚਾਰੀਆਂ ਨੇ ਐਂਬੂਲੈਂਸ ਦੇ ਡਰਾਇਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅੱਤੇ ਮ੍ਰਿਤਕ ਦੇਹ ਨੂੰ ਪੋਸਟਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਵਿਆਕਤੀ ਦੀ ਪਹਿਚਾਣ ਰਵੀ ਦਾਸ ਪੁੱਤਰ ਚੰਦ ਦਾਸ ਪਿੰਡ ਗੁਰਦਾਸਨੰਗਲ ਵਜੋਂ ਹੋਈ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਬੁਆ ਦਤਾ ਨੇ ਦੱਸਿਆ ਕੀ ਉਸਦਾ ਵਡਾ ਭਰਾ ਰਵੀ ਦਾਸ ਘਰੋਂ ਸਬਜ਼ੀ ਲੈਣ ਦੇ ਲਈ ਗਿਆ ਸੀ।
ਜਿਸਨੂੰ ਬੱਬਰੀ ਬਾਈਪਾਸ ਨੇੜੇ ਇੱਕ ਤੇਜ ਰਫਤਾਰ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ ਅੱਤੇ ਉਸਨੂੰ 50 ਫੁੱਟ ਤੱਕ ਘੜੀਸਦਾ ਹੋਇਆਂ ਨਾਲ ਲੈ ਗਿਆ। ਜਿਸ ਨਾਲ ਉਸਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਕਰਮਚਾਰੀਆਂ ਨੇ ਉਸ ਦੀ ਮ੍ਰਿਤਕ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਐਂਬੂਲੈਂਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਇਸ ਐਂਬੂਲੈਂਸ ਦੇ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਾਣਕਾਰੀ ਦਿੰਦੇ ਹੋਏ ਏਐਸਆਈ ਸਤਵਿੰਦਰ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਬਰੀ ਬਾਈਪਾਸ ਤੇ ਇੱਕ ਸੜਕਾ ਹਦਸਾ ਵਾਪਰਿਆ।
ਜਿਸ ਵਿੱਚ ਇੱਕ ਐਂਬੂਲੈਂਸ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਸਾਈਕਲ ਸਵਾਰ ਦੀ ਮੋਕੇ ਤੇ ਮੌਤ ਹੋ ਗਈ ਹੈ। ਮੌਕੇ ਤੇ ਪਹੁੰਚ ਕੇ ਐਂਬੂਲੈਂਸ ਨੂੰ ਕਬਜੇ ਵਿਚ ਲੈਕੇ ਐਂਬੂਲੈਂਸ ਦੇ ਡਰਾਈਵਰ ਸੰਤੋਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਸੁਲਤਾਨਪੁਰ ਕੋਟਲੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜੋ ਅੰਮ੍ਰਿਤਸਰ ਇਕ ਮਰੀਜ਼ ਨੂੰ ਛੱਡ ਕੇ ਪਠਾਨਕੋਟ ਨੂੰ ਜਾ ਰਿਹਾ ਸੀ ਅਤੇ ਬੱਬਰੀ ਬਾਈਪਾਸ ਨੇੜੇ ਉਸ ਨੇ ਇਕ ਸਾਇਕਲ ਸਵਾਰ ਨੂੰ ਕੁਚਲ ਦਿੱਤਾ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।