Punjab Govt AD
HomePunjabRupnagarਪੰਜਾਬ : ਸਰਕਾਰੀ ਮੁਲਾਜਿਮ ਦੇ ਪੁੱਤਰਾਂ ਨੇ ਰਿਟਾਇਰਡ ਫੌਜੀ ਦੇ ਸੋ ਰੂਮ...

ਪੰਜਾਬ : ਸਰਕਾਰੀ ਮੁਲਾਜਿਮ ਦੇ ਪੁੱਤਰਾਂ ਨੇ ਰਿਟਾਇਰਡ ਫੌਜੀ ਦੇ ਸੋ ਰੂਮ ‘ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ CCTV

WhatsApp Group Join Now
WhatsApp Channel Join Now

ਬਟਾਲਾ : ਹਰਚੋਵਾਲ ਕਸਬੇ ਵਿੱਚ ਥਾਣੇਦਾਰ ਤੇ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰਡ ਫੌਜ਼ੀ ਅਮਰੀਕ ਸਿੰਘ ਦੇ ਕਪੜੇ ਅਤੇ ਮੁਨੀਆਰੀ ਦੇ ਸੋ ਰੂਮ ਦੀ ਕੰਧ ਪਾੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਹ ਘਟਨਾ ਸੋ ਰੂਮ ਅੰਦਰ ਲੱਗੇ ਸੀ ਸੀ ਟੀ ਵੀ ਵਿਚ ਕੈਦ ਹੋ ਗਈ। ਪੀੜਤ ਫੌਜੀ ਵਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। ਪਰ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ, ਪਰ ਅਜੇ ਇਸ ਚੋਰ ਜੋੜੀ ਨੂੰ ਕਾਬੂ ਨਹੀਂ ਕਰ ਸਕੀ। ਓਥੇ ਹੀ ਪੀੜਤ ਰਿਟਾਇਰਡ ਫੌਜੀ ਅਮਰੀਕ ਸਿੰਘ ਅਤੇ ਉਸਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਇਸ ਚੋਰ ਜੋੜੀ ਦੀ ਪਹਿਚਾਣ ਹੋ ਚੁੱਕੀ ਹੈ ਇਸ ਵਿਚੋਂ ਇਕ ਥਾਣੇਦਾਰ ਦਾ ਪੁੱਤਰ ਹੈ ਅਤੇ ਦੂਸਰਾ ਸਰਕਾਰੀ ਅਧਿਆਪਕ ਦਾ ਪੁੱਤਰ ਹੈ।

ਇਹ ਦੋਵੇਂ ਨਸ਼ੇੜੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਉਤੇ ਪਹਿਲਾ ਵੀ ਕੇਸ ਦਰਜ ਹਨ। ਇਸ ਵਾਰ ਇਹਨਾਂ ਨੇ ਮੇਰੇ ਸੋ ਰੂਮ ਨੂੰ ਨਿਸ਼ਾਨਾ ਬਣਾਉਦੇ ਹੋਏ 5 ਲੱਖ 40 ਹਜਾਰ ਦਾ ਸਮਾਨ ਚੋਰੀ ਕਰ ਲਿਆ ਹੈ। ਪੁਲਿਸ ਇਸ ਜੋੜੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਾਨੂੰ ਇਨਸਾਫ ਦੇਵੇ। ਓਥੇ ਹੀ ਸੰਬੰਧਿਤ ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਬਾਈ ਨਾਮ ਕੇਸ ਦਰਜ ਕੀਤਾ ਗਿਆ ਹੈ ਇਸ ਚੋਰ ਜੋੜੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -