ਬਟਾਲਾ/ਜਸਵਿੰਦਰ ਬੇਦੀ: ਬਟਾਲਾ ਦੇ ਅਧੀਨ ਪੈਂਦੇ ਕਸਬਾ ਕਾਦੀਆ ਦੇ ਨਜ਼ਦੀਕ ਪਿੰਡ ਕਾਹਲਵਾਂ ਦੇ ਰਹਿਣ ਵਾਲ਼ੇ ਫੌਜੀ ਜਵਾਨ ਕਾਫਲ ਮਸੀਹ ਦੀ ਬੀਤੇ ਦਿਨੀ ਅਸਾਮ ਵਿਖੇ ਡਿਊਟੀ ਦੌਰਾਨ ਅਚਾਨਕ ਅਟੈਕ ਆਉਣ ਨਾਲ ਮੌਤ ਹੋ ਗਈ। ਅੱਜ ਜਵਾਨ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਕਾਹਲਵਾਂ ਚ ਪਹੁਚੀ ਅਤੇ ਜਿਵੇ ਹੀ ਮ੍ਰਿਤਕ ਦੇਹ ਘਰ ਆਈ ਤਾ ਪਰਿਵਾਰ ਅਤੇ ਇਲਾਕੇ ਭਰ ਦੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਕਾਫਲ ਮਸੀਹ ਅੱਜ ਤੋ 20 ਸਾਲ ਪਹਿਲਾ ਫੌਜ ਚ ਭਰਤੀ ਹੋਇਆ ਸੀ, ਤੇ ਸਿੱਕਿਮ ਅਸਾਮ ਵਿੱਚ ਅਪਣੀ ਡਿਊਟੀ ਤੇ ਤਾਇਨਾਤ ਸੀ। ਬੀਤੇ ਦਿਨੀ ਉਸਦੀ ਯੂਨਿਟ ਤੋਂ ਫੋਨ ਆਇਆ ਕਿ ਉਸਦਾ ਡਿਊਟੀ ਦੌਰਾਨ ਦੇਹਾਂਤ ਹੋ ਗਿਆ।
ਕਾਫਲ ਦੀ ਅੰਤਿਮ ਯਾਤਰਾ ਵਿਚ ਵੱਡੀ ਗਿਣਤੀ ਚ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਸ਼ਾਮਿਲ ਹੋਏ ਅਤੇ ਫੌਜ ਦੀ ਟੁਕੜੀ ਵਲੋਂ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਸਲਾਮੀ ਵੀ ਦਿਤੀ। ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਸ਼ਹੀਦ ਜਵਾਨ ਦੇ ਅੰਤਿਮ ਸਮੇ ਦੌਰਾਨ ਕੋਈ ਵੀ ਰੰਜਨੀਤੀਕ ਆਗੂ ਸ਼ਾਮਿਲ ਨਹੀਂ ਹੋਏ। ਜਦਕਿ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਫੌਜੀ ਦੇ ਬੱਚੇ ਅਤੇ ਪਰਿਵਾਰ ਦੀ ਸਾਰ ਲਈ ਜਾਵੇ।
