HomePunjabRupnagarਪੰਜਾਬ : ਕ੍ਰਿਸਚਨ ਭਾਈਚਾਰੇ ਵਲੋਂ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

ਪੰਜਾਬ : ਕ੍ਰਿਸਚਨ ਭਾਈਚਾਰੇ ਵਲੋਂ ਕੱਢੀ ਗਈ ਸੋਭਾ ਯਾਤਰਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਕ੍ਰਿਸਚਨ ਭਾਈਚਾਰੇ ਵਲੋਂ ਪ੍ਰੇਮ ਨਗਰ ਚਰਚ ਤੋਂ ਕ੍ਰਿਸਮਸ ਨੂੰ ਸਮਰਪਿਤ ਸੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਬਟਾਲਾ ਦੀ ਪਰਿਕਰਮਾ ਕਰਦੀ ਹੋਈ ਵਾਪਿਸ ਚਰਚ ਪ੍ਰੇਮ ਨਗਰ ਵਿਖੇ ਹੀ ਸਮਾਪਤ ਹੋਈ। ਪ੍ਰਭੂ ਯਿਸੂ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸੋਭਾ ਯਾਤਰਾ ਦੀ ਸੋਭਾ ਵਧਾ ਰਹੀਆਂ ਸਨ। ਇਸ ਮੌਕੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਪਾਸਟਰ ਸਾਹਿਬਾਨ ਅਤੇ ਵਿਧਾਇਕ ਬਾਜਵਾ ਨੇ ਜਿਥੇ ਕੁਲ ਜਹਾਨ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ। ਓਥੇ ਹੀ ਓਹਨਾਂ ਕਿਹਾ ਕਿ ਪ੍ਰਭੂ ਯਿਸੂ ਨੇ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਸਭ ਨੂੰ ਵੀ ਯਿਸੂ ਦੇ ਦਿੱਤੇ ਸੰਦੇਸ਼ ਨੂੰ ਅਪਣਾਉਂਦੇ ਹੋਏ ਉਹਨਾਂ ਦੇ ਦਰਸਾਏ ਸਚਾਈ ਦੇ ਮਾਰਗ ਤੇ ਚਲਣਾ ਚਾਹੀਦਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -