ਲੋਕਾਂ ਨੇ ਪੁਲਿਸ ਤੇ ਲਗਾਏ ਆਰੋਪ
ਲੁਧਿਆਣਾ : ਚੋਰਾਂ ਦੇ ਹੌਂਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ । ਕੋਚਰ ਮਾਰਕੀਟ ਇਲਾਕੇ ਵਿੱਚ ਬਿਲਕੁਲ ਚੌਂਕੀ ਦੇ ਸਾਹਮਣੇ ਚੋਰਾਂ ਵੱਲੋਂ ਕਈ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।। ਕਈ ਮੋਟਰਸਾਈਕਲ, ਸਕੂਟਰ ਅਤੇ ਸਾਈਕਲ ਚੋਰੀ ਕੀਤੇ ਜਾ ਚੁੱਕੇ ਹਨ। ਇਨਾ ਹੀ ਨਹੀਂ ਚੋਰਾਂ ਦੀਆਂ ਸੀਸੀਟੀਵੀ ਤਸਵੀਰਾਂ ਹੋਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਫੜਨ ਵਿੱਚ ਨਕਾਮ ਰਹੀ ਹੈ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਕੋਚਰ ਮਾਰਕੀਟ ਚੌਂਕੀ ਦੇ ਬਿਲਕੁਲ ਸਾਹਮਣੇ ਕੰਪਲੈਕਸ ਵਿੱਚ ਉਹ ਕੰਮ ਕਰਦੇ ਹਨ, ਜਿੱਥੇ ਪੰਜ ਮਿੰਟ ਲਈ ਮੋਟਰਸਾਈਕਲ ਖੜਾ ਕਰਕੇ ਗਿਆ ਤੇ ਮੋਟਰਸਾਈਕਲ ਚੋਰੀ ਹੋ ਗਿਆ।
ਉਹਨਾਂ ਨੇ ਕਿਹਾ ਕਿ ਪਹਿਲੀ ਵਾਰੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ, ਇਸ ਤੋਂ ਪਹਿਲਾਂ ਵੀ ਕਈ ਵਾਹਨ ਚੋਰੀ ਹੋ ਚੁੱਕੇ ਹਨ । ਉਹਨਾਂ ਨੇ ਜਿੱਥੇ ਇਨਸਾਫ ਦੀ ਮੰਗ ਕੀਤੀ ਉੱਥੇ ਹੀ ਪੁਲਿਸ ਵੱਲੋਂ ਨਾ ਕਾਰਵਾਈ ਕਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸੀਸੀਟੀਵੀ ਕੈਮਰੇ ਵਿੱਚ ਦੀਆਂ ਤਸਵੀਰਾਂ ਵੀ ਹਨ ਅਤੇ ਪੁਲਿਸ ਦੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਹਨ। ਪਰ ਪੁਲਿਸ ਚੋਰਾਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਨਵੇਂ ਮੋਟਰਸਾਈਕਲ ਖਰੀਦਣ ਦੀ ਸਲਾਹ ਦੇ ਰਹੀ ਹੈ।