ਮੰਡੀ ਲੱਖੇਵਾਲੀ: ਬੀਤੀ ਰਾਤ ਮੰਡੀ ਲੱਖੇਵਾਲੀ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਦੁਆਰਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਮੰਡੀ ਲੱਖੇਵਾਲੀ ਦੇ ਜਸਕਰਨ ਫਿਲਿੰਗ ਸੈਂਟਰ ‘ਤੇ ਜਦ ਦੋ ਕਰਿੰਦੇ ਤੇ ਇਕ ਹੋਰ ਮੁਲਾਜ਼ਮ ਮੌਜੂਦ ਸੀ ਤਾਂ 5-6 ਦੇ ਕਰੀਬ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ। ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਜਿਨ੍ਹਾਂ ਕੋਲ ਦੇਸੀ ਪਿਸਤੌਲ ਸੀ। ਇਸ ਦੌਰਾਨ ਉਹਨਾਂ ਪੰਪ ਮੁਲਾਜ਼ਮਾਂ ਤੋਂ ਕਰੀਬ 3 ਲੱਖ ਦੀ ਲੁੱਟ ਕੀਤੀ। ਇਸ ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਲੁਟੇਰਿਆਂ ਨੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਨਾ ਹੋਣ ਤੇ ਉਹਨਾਂ ਪੰਪ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਪੈਸੇ ਖੋਹ ਕੇ ਫਰਾਰ ਹੋ ਗਏ। ਜ਼ਖਮੀ ਮੁਲਾਜ਼ਮਾਂ ‘ਚੋ ਇਕ ਦੀ ਗੰਭੀਰ ਹਾਲਤ ਦੇ ਚਲਦਿਆਂ ਉਸਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।
ਪੰਜਾਬ: ਪੈਟਰੋਲ ਪੰਪ ਤੋਂ ਨਕਦੀ ਖੋਹ ਲੁਟੇਰੇ ਹੋਏ ਫਰਾਰ, ਦੇਖੋ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -