ਲੁਧਿਾਆਣਾ: ਦਿੱਲੀ ਵਿੱਚ ਹੋਈਆਂ ਤੀਸਰੀਆਂ ਮਾਸਟਰ ਗੇਮ ਦੇ ਵਿੱਚ ਪੰਜਾਬ ਦੀ ਹਾਕੀ ਟੀਮ ਨੇ 55 ਵਰਗ ਵਿੱਚ ਸੋਨੇ ਦਾ ਤੇ 45 ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਹ ਹਾਕੀ ਦੀ ਟੀਮ ਵਿੱਚ ਤਕਰੀਬਨ 10 ਖਿਲਾੜੀ ਜੋ ਕਿ ਸਮਰਾਲਾ ਇਲਾਕੇ ਦੇ ਹੀ ਹਨ। ਅੱਜ ਇਹਨਾਂ ਖਿਲਾੜੀਆਂ ਦਾ ਦਿੱਲੀ ਤੋਂ ਵਾਪਸ ਪਰਤਣ ਉੱਤੇ ਸਮਰਾਲਾ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ।
ਸਮਰਾਲਾ ਦੇ ਕਿੰਡਰ ਗਾਰਡਨ ਸਕੂਲ ਵਿੱਚ ਇੱਕ ਸਵਾਗਤ ਸਮਾਗਮ ,ਵਿੱਚ ਐਡਵੋਕੇਟ ਦਿਲਜੀਤ ਸ਼ਾਹੀ, ਸ਼ਾਹੀ ਸਪੋਰਟਸ ਅਕੈਡਮੀ ਤੋਂ ਗੁਰਵੀਰ ਸ਼ਾਹੀ ਅਤੇ ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋ ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਕਿਡਰ ਗਾਡਰ ਸਕੂਲ ਦੇ ਮੈਨੇਜਮੈਂਟ ਟੀਮ, ਗਿਆਨੀ ਮਹਿੰਦਰ ਸਿੰਘ ਭੰਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਅਤੇ ਹੋਰ ਵੀ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬ ਹਾਕੀ ਟੀਮ ਵਿੱਚ ਸਮਰਾਲਾ ਦੇ 10 ਖਿਡਾਰੀਆਂ ਦੇ ਨਾਮ ਸ਼ਮੀ ਦੂਆ ਦਿਲਜੀਤ ਸ਼ਾਹੀ ਡਾਕਟਰ ਹਰਦੀਪ ਸ਼ਾਹੀ ਰੁਪਿੰਦਰ ਸਿੰਘ ਗਿੱਲ ਧਿਆਨ ਸਿੰਘ ਗੁਰਪ੍ਰੀਤ ਬੇਦੀ ਰਜਿੰਦਰ ਕੁਮਾਰ ਸ਼ਰਿੰਦਰ ਸਿੰਘ ਉਟਾਲਾ ਪਰਮਿੰਦਰ ਸਿੰਘ ਗੋਲੂ ਰਾਮਪੁਰ ਮਨਦੀਪ ਸਿੰਘ ਸਨ।