ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਲੇਰੀ ਆ ਰਹੀਆਂ ਪੰਥਕ ਵੋਟਾਂ ਦੀ ਗੱਲ ਕਰਦਿਆਂ ਹੋਇਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਾਡੀ ਪਾਰਟੀ ਤਿਆਰ ਬਰ ਤਿਆਰ ਹੈ। ਇਸਦੇ ਨਾਲ ਹੀ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਆਏ ਹੋਰ ਵੀ ਕਈ ਪਾਰਟੀਆਂ ਹਿੰਸਾ ਲੈ ਸਕਦੀਆਂ ਹਨ, ਪਰ ਦੂਜੀਆਂ ਪਾਰਟੀਆਂ ਤੇ ਤੰਜ ਕੱਸਦੇ ਹੋਏ ਐਡਵੋਕੇਟ ਧਾਮੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਸਮਰੱਥ ਹੋਣ ਫਿਰ ਉਹ ਆਪਣੇ ਆਪ ਨੂੰ ਸਮਝਣ ਕਿ ਉਹ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਦੇ ਸਮਰਪਤ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਕੀ ਉਹਨਾਂ ਦੀ ਪਾਰਟੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਕਰਦੀ ਹੈ ਤੇ ਫਿਰ ਉਹ ਚੋਣ ਲੜ ਸਕਦੀਆਂ ਹਨ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਚੋਣ ਲੜਨ ਦੀ ਗੱਲ ਕਰਨ ਤੇ ਉਨ੍ਹਾਂ ਆਖਿਆ ਕਿ ਬੀਬੀ ਜਗੀਰ ਕੌਰ ਨੇ ਖੁਲ੍ਹੇਆਮ ਕਿਹਾ ਹੈ ਕਿ ਉਨ੍ਹਾਂ ਨਾਲ ਕਿਸੇ ਵੀ ਧਿਰ ਦੀ ਪਾਰਟੀ ਚਾਹੇ ਉਹ ਭਾਜਪਾ ਦੀ ਹੋਵੇ ਚਾਹੇ ਕਾਂਗਰਸ ਦੀ ਅਤੇ ਉਹਨਾਂ ਵੱਲੋਂ ਬਣਾਈ ਸ਼੍ਰੋਮਣੀ ਅਕਾਲੀ ਪੰਥਕ ਪਾਰਟੀ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਸਕਦਾ ਹੈ।
ਗੁਰਦੁਆਰਾ ਪ੍ਰਧਾਨ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਪੰਥਕ ਪਾਰਟੀ ਹੈ ਜੋ ਵੀ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਦਾ ਹੈ, ਪਹਿਲਾਂ ਉਸ ਉਮੀਦਵਾਰ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਉਹ ਗੁਰੂ ਮਰਿਆਦਾ ਨੂੰ ਸਮਰਪਤ ਅਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ ਤੇ ਫਿਰ ਉਸਦੇ ਵਿਚਾਰ ਵਿਟਾਂਦਰਾ ਕਰਕੇ ਉਸ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ।
ਬੀਬੀ ਜਗੀਰ ਕੌਰ ਤੇ ਤੰਜ ਕੱਸਦੇ ਹੋਏ ਐਡਵੋਕੇਟ ਧਾਮੀ ਨੇ ਕਿਹਾ ਕਿ 6 ਜੂਨ ਨੂੰ ਜੋ ਦੁਖਾਂਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਵਾਪਰਿਆ ਤੇ ਕਦੇ ਵੀ ਸਿੱਖਾਂ ਨੂੰ ਨਹੀਂ ਭੁੱਲੇਗਾ, ਪਰ ਬੀਬੀ ਜਗੀਰ ਕੌਰ ਵੱਲੋਂ 6 ਜੂਨ ਨੂੰ ਆਪਣੀ ਪਾਰਟੀ ਨੂੰ ਸੰਬੋਧਨ ਕਰਨ ਲਈ ਇਹ ਢੁਕਵਾਂ ਸਮਾਂ ਨਹੀਂ ਸੀ ਕਿਉਕਿ ਇਸ ਨੂੰ ਸ਼ਹੀਦੀ ਹਫਤੇ ਵਜੋਂ ਸਾਡੀ ਕੌਮ ਮਨਾਂਵਦੀ ਹੈ। ਬੀਬੀ ਜਾਗੀਰ ਕੌਰ ਵਲੋ ਸਿਧੇ ਤੋਰ ਤੇ ਕਾਗਰਸ ਅਤੇ ਬੀਜੀਪੀ ਤੇ ਆਪ ਚੋਣਾ ਲੜਨ ਲਈ ਸੱਦਾ ਦੇ ਰਹੇ ਹਨ, ਮੈ ਸਮਝਦਾ ਹਾਂ ਕਿ ਇਹ ਮੰਦਭਾਗਾ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ।