ਨੰਗਲ/ਸੰਦੀਪ ਸ਼ਰਮਾ: ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਆਨੰਦ ਕਾਰਜ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਬੜੇ ਹੀ ਸਾਦੇ ਢੰਗ ਦੇ ਨਾਲ ਸੰਪੰਨ ਹੋਏ । ਉਥੇ ਹੀ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਅਤੇ ਪਹੁੰਚੇ ਹੋਏ ਪਤਵੰਤੇ ਸਜਣਾਂ ਲਈ ਐਨ.ਐਫ.ਐਲ. ਸਟੇਡੀਅਮ ਵਿਖੇ ਰਿਸ਼ੈਪਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਰਾਤ ਭਰ ਹੋਈ ਭਾਰੀ ਬਰਸਾਤ ਦੇ ਕਾਰਨ ਆ ਰਹੀ ਦਿੱਕਤ ਨੂੰ ਦੂਰ ਕਰਨ ਲਈ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨੌਜਵਾਨਾਂ ਵੱਲੋ ਇਕ ਵਾਰ ਫੇਰ ਚਾਕ ਚੁਬੰਧ ਕਰ ਦਿੱਤਾ ਹੈ ਤਾਂ ਕਿ ਪੰਡਾਲ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਾ ਹੋ ਸਕੇ।
ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਆਹ ਦੀ ਪਾਰਟੀ ਅੱਜ ਨੰਗਲ ਦੇ N.F.L ਗਰਾਊਂਡ ਦੇ ਵਿੱਚ ਰੱਖੀ ਗਈ ਹੈ ਜੋ ਸ਼ਾਮ ਨੁੰ 7 ਵਜੇ ਸ਼ੁਰੂ ਹੋਵੇਗੀ। ਦੱਸ ਦਇਏ ਕਿ ਜਿੱਥੇ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਮੌਸਮ ਖਰਾਬ ਹੋਣ ਕਾਰਨ ਭਾਰੀ ਬਰਸਾਤ ਅਤੇ ਤੁਫਾਨ ਆਏ ਹਨ ਉਸ ਕਾਰਨ ਟੈਂਟ ਨੂੰ ਦੁਬਾਰਾ ਲਗਾਇਆ ਗਿਆ ਹੈ, ਭਾਰੀ ਮੀਂਹ ਦੇ ਕਾਰਨ ਗਰਾਊਂਡ ਦੇ ਵਿਚ ਮਿੱਟੀ ਅਤੇ ਪਾਣੀ ਖੜ੍ਹਨ ਕਾਰਨ ਉਸ ਨੂੰ ਦੁਬਾਰਾ ਮਿਟੀ ਬਛਾਈ ਗਈ ਅਤੇ ਗਰਾਊਂਡ ਨੂੰ ਦੁਬਾਰਾ ਪੱਧਰਾ ਕੀਤਾ ਗਿਆ।
ਵਿਆਹ ਸਮਾਗਮਾਂ ਦੇ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਇਸ ਲਈ ਸਾਰੇ ਕਰੀਬੀ ਸਾਥੀ ਆਪਣੀ ਨਿਗਰਾਨੀ ਹੇਠ ਸਾਰੇ ਕੰਮਕਾਰ ਸੁਚੱਜੇ ਢੰਗ ਨਾਲ ਕਰਵਾ ਰਹੇ ਹਨ ਤਾਂ ਕਿ ਆਉਣ ਵਾਲੇ ਮਹਿਮਾਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮਾਗਮ ਵਿੱਚ ਪੰਜ ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਲਈ ਖਬਰ ਸਾਹਮਣੇ ਆ ਰਹੀ ਹੈ ਜਿਸਨੂੰ ਲੈ ਕੇ ਖਾਣ-ਪੀਣ ਦੇ ਸਮਾਨ ਤਿਆਰ ਕੀਤੇ ਜਾ ਰਹੇ ਹਨ ਵੱਖ-ਵੱਖ ਪਕਵਾਨਾਂ ਦੇ ਨਾਲ ਮਠਿਆਈ ਅਤੇ ਭੋਜਨ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ।