HomePunjabRaikotਪੰਜਾਬ : ਪੁਲਿਸ ਨੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਕੀਤਾ ਫ੍ਰੀਜ਼, ਦੇਖੋ...

ਪੰਜਾਬ : ਪੁਲਿਸ ਨੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਕੀਤਾ ਫ੍ਰੀਜ਼, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਨਸ਼ੇ ਦੇ ਸੌਦਾਗਰਾਂ ਦੇ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਅਣ-ਅਧਿਕਾਰਿਤ/ਗੈਰ-ਕਾਨੂੰਨੀ ਪ੍ਰਾਪਰਟੀ ਨੂੰ 68 ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਜਬਤ ਕਰਵਾਇਆ ਗਿਆ। ਜਿਹਨਾਂ ਦੀ ਕੁੱਲ਼ ਕੀਮਤ 3, 5,22,829/- ਰੁਪਏ ਹੈ। ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨਡੀਪੀਐੱਸ ਦੇ 24 ਕੇਸ ਭੇਜੇ ਗਏ ਸਨ। ਜਿਹਨਾਂ ਵਿੱਚੋਂ 4 ਕੇਸਾਂ ਐੱਨਡੀਪੀਐੱਸ ਕੇਸਾਂ ਦੀ ਪ੍ਰਾਪਰਟੀ ਕੰਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 20 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ।

ਜਿਹਨਾਂ ਦੀ ਕੁੱਲ ਕੀਮਤ ਕਰੀਬ 3 ਕਰੋੜ ਦੇ ਲੱਗਭਗ ਹੈ। ਇਸਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਬਠਿੰਡਾ ਪੁਲਿਸ ਵੱਲੋਂ ਹੋਰ ਵੀ ਨਸ਼ਾਂ ਤਸਕਰਾਂ ਦੀਆਂ ਵੱਧ ਤੋਂ ਵੱਧ ਸ਼ਨਾਖਤ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜ ਕੇ ਜਬਤ ਕਰਵਾਈਆਂ ਜਾਣਗੀਆਂ। ਇਸਤੋਂ ਇਲਾਵਾ ਜਿਲ੍ਹਾ ਬਠਿੰਡਾ ਦੇ ਕੰਨਫਰਮ ਹੋਏ ਕੇਸਾਂ ਦੇ ਹੁਕਮਾਂ ਦੀਆਂ ਕਾਪੀਆਂ ਦੋਸ਼ੀਆਂ ਦੇ ਸਬੰਧਿਤ ਥਾਣਿਆ ਵੱਲੋਂ ਉਹਨਾਂ ਦੇ ਘਰਾਂ ਪਰ ਚਿਪਕਾਈਆਂ ਜਾਂਦੀਆਂ ਹਨ।

ਇਹਨਾਂ ਹੁਕਮਾਂ ਮੁਤਾਬਿਕ ਜੋ ਪ੍ਰਾਪਰਟੀ ਕੰਨਫਰਮ ਹੋਈ ਹੈ।  ਉਸਨੂੰ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਆਪਣੇ ਰਿਸ਼ਤੇਦਾਰ/ਪਰਿਵਾਰਿਕ ਮੈਂਬਰਾਂ ਦੇ ਨਾਮ ਤਬਦੀਲ ਨਹੀ ਕੀਤੀ ਜਾ ਸਕਦੀ। ਇਸ ਲਈ ਬਠਿੰਡਾ ਪੁਲਿਸ ਵੱਲੋਂ ਆਪ ਸਭ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਾ ਤਸਕਰ/ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੂੰ ਇਸ ਚੀਜ ਤੋ ਨਸੀਹਤ ਮਿਲ ਸਕੇ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦਾ ਅੰਤ ਮਾੜਾ ਹੀ ਹੁੰਦਾ ਹੈ, ਕੋਈ ਵੀ ਅਜਿਹਾ ਕਾਰੋਬਾਰ ਕਰਨ ਤੋਂ ਗੁਰੇਜ ਕਰੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -