ਕਾਰ, ਦਾਤ, 10 ਹਜਾਰ ਦੀ ਨਗਦੀ, ਮੋਬਾਇਲ ਅਤੇ ਲੈਪਟਾਪ ਬਰਾਮਦ
ਲੁਧਿਆਣਾ : ਥਾਣਾ ਪੀਏਯੂ ਦੀ ਪੁਲਿਸ ਨੇ ਪਿਛਲੇ ਦਿਨੀ ਕਿਚਲੂ ਨਗਰੀ ਇਲਾਕੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਕਾਬੂ ਕੀਤਾ ਹੈ। ਜਦ ਕਿ ਉਹਨਾਂ ਦਾ ਚੌਥਾ ਸਾਥੀ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਨਾ ਆਰੋਪੀਆਂ ਵੱਲੋਂ ਪਿਛਲੇ ਦਿਨ ਕਿਚਲੂ ਨਗਰ ਇਲਾਕੇ ਵਿੱਚ ਇੱਕ ਵਪਾਰੀ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪ੍ਰੈਸ ਕਾਨਫਰਸ ਦੌਰਾਨ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿਚਲੂ ਨਗਰ ਇਲਾਕੇ ਵਿੱਚ ਪਿਛਲੇ ਦਿਨ ਇੱਕ ਵਪਾਰੀ ਤੋਂ ਆਰੋਪੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਜਦਕਿ ਇਹਨਾਂ ਦਾ ਚੌਥਾ ਸਾਥੀ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ। ਆਰੋਪੀਆਂ ਦੇ ਕਬਜ਼ੇ ਚੋਂ ਇੱਕ ਬਿਨਾਂ ਨੰਬਰ ਪਲੇਟ ਤੋਂ ਕਾਰ, ਇੱਕ ਦਾਤ, 10 ਹਜਾਰ ਦੀ ਨਗਦੀ ਅਤੇ ਮੋਬਾਇਲ ਤੇ ਲੈਪਟਾਪ ਬਰਾਮਦ ਕੀਤਾ ਹੈ।