ਕੋਟਕਪੂਰਾ : ਸਿੱਖਾਂ ਵਾਲੇ ਰੋਡ ਨੇੜੇ ਡਾਕਟਰ ਰੱਤਾ ਪਾਰਕ ਅਤੇ ਨਿਊ ਗ੍ਰੀਨ ਇਨਕਲੇਵ ਦੇ ਸਾਹਮਣੇ ਤਕਰੀਬਨ ਡੇਢ ਦੋ ਮਹੀਨਿਆਂ ਤੋਂ ਸੜਕ ਦੇ ਉੱਪਰ ਸੀਵਰੇਜ ਦੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ । ਇਸ ਨਾਲ ਇੱਥੇ ਇੰਨੀ ਗੰਦਗੀ ਫੈਲ ਗਈ ਹੈ ਕਿ ਇੱਥੋਂ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਨਰਕ ਭਰਿਆ ਜੀਵਨ ਜਿਊਣ ਲਈ ਮਜਬੂਰ ਹਨ । ਇਸ ਸਬੰਧ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ, ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨੂੰ, ਆਮ ਆਦਮੀ ਪਾਰਟੀ ਦੇ ਆਗੂਆਂ ਤੱਕ ਵੀ ਪਹੁੰਚ ਚੁੱਕੇ ਹਨ, ਪਰ ਅਜੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਇੱਥੋਂ ਤੱਕ ਕਿ ਸੜਕ ਤੇ ਬਦਬੋ ਮਾਰਦੇ ਗੰਦੇ ਪਾਣੀ ਦੀ ਸਮੱਸਿਆ ਦੇ ਸਤਾਏ ਲੋਕ ਨਰਕ ਭੋਗ ਰਹੇ ਹਨ । ਬਹੁਤ ਸਾਰੇ ਲੋਕ ਡਾਕਟਰ ਰੱਤਾ ਦੇ ਸਾਹਮਣੇ ਵਾਲੇ ਬਾਬਾ ਫਰੀਦ ਪਾਰਕ ਵਿੱਚ ਸੈਰ ਬੰਦ ਕਰਨ ਲਈ ਮਜਬੂਰ ਹਨ। ਕਿਉਂਕਿ ਇਸ ਪਾਰਕ ਦੇ ਆਸ-ਪਾਸ ਮੁਸ਼ਕ ਮਾਰਦੇ ਗੰਦੇ ਪਾਣੀ ਕਾਰਨ ਇੱਕ ਮਿੰਟ ਬੈਠਣਾ ਵੀ ਦੁੱਭਰ ਹੋਇਆ ਪਿਆ। ਇਸ ਗੰਦਗੀ ਦੇ ਨੇੜੇ ਰਹਿਣ ਵਾਲੇ ਤੇ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੇ ਹਲਕਾ ਵਿਧਾਇਕ, ਮਾਨਯੋਗ ਡੀ.ਸੀ ਸਾਹਿਬ, ਐਕਸੀਅਨ ਸੀਵਰੇਜ ਬੋਰਡ, ਪ੍ਰਧਾਨ ਨਗਰ ਕੌਂਸਲ ਤੇ ਵਾਰਡ ਦੇ ਕੌਂਸਲਰ ਨੂੰ ਇਸ ਸਮੱਸਿਆ ਨੂੰ ਫੌਰਨ ਹੱਲ ਕਰਨ ਦੀ ਬੇਨਤੀ ਕੀਤੀ ਹੈ ।