ਕੋਟਕਪੂਰਾ: ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੁੱਸੇ ਚ ਆਏ ਲੋਕਾਂ ਨੇ ਬਤੀਆਂ ਵਾਲਾਂ ਚੌਂਕ ਵਿਚ ਰੋਸ ਪ੍ਰਦਰਸ਼ਨ ਕੀਤਾ। ਅਤੇ ਮੰਗ ਕੀਤੀ ਕੇ ਪੀਣ ਵਾਲਾ ਸਾਫ ਪਾਣੀ ਤੇ ਗੰਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।
ਅਮਿਤ ਮਿੱਤਲ਼ ਨੇ ਕਿਹਾ ਸਿੱਖਾਂ ਵਾਲੀ ਰੋਡ ਦੀ ਵੱਡੀ ਸਮੱਸਿਆ ਹੈ ਸੀਵਰੇਜ ਦਾ ਗੰਦਾ ਪਾਣੀ ਹਰ ਥਾਂ ਤੇ ਜਮਾ ਹੈ। ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਲੋਕਾਂ ਦਾ ਬੁਰਾ ਹਾਲ ਹੈ।