Punjab Govt AD
HomeHimachalਪੰਜਾਬ : ਲੋਕਾਂ ਨੇ ਫੜ ਕੇ ਦੋ ਸ਼ੱਕੀ ਨੌਜਵਾਨ ਕੀਤੇ ਪੁਲਿਸ ਦੇ...

ਪੰਜਾਬ : ਲੋਕਾਂ ਨੇ ਫੜ ਕੇ ਦੋ ਸ਼ੱਕੀ ਨੌਜਵਾਨ ਕੀਤੇ ਪੁਲਿਸ ਦੇ ਹਵਾਲੇ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਗੁਰਦਾਸਪੁਰ ਪਠਾਨਕੋਟ ਰੋਡ ਤੇ ਸਥਿਤ ਸ਼ਹਿਰ ਦੀ ਹੱਦ ਵਿਚ ਪੈਂਦਾ ਬਾਬੂ ਪ੍ਰਬੋਧ ਚੰਦਰ ਨਗਰ ਜਿਸ ਨੂੰ ਆਈਟੀਆਈ ਕਲੋਨੀ ਵੀ ਕਿਹਾ ਜਾਂਦਾ ਹੈ ਦੇ ਵਾਸੀਆਂ ਵੱਲੋਂ ਸਵੇਰੇ ਚਾਰ ਵਜੇ ਦੇ ਕਰੀਬ ਦੋ ਸ਼ੱਕੀ ਨੌਜਵਾਨਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ, ਜੋ ਨੰਗੇ ਪੈਰੀਂ ਇਲਾਕੇ ਵਿਚ ਘੁੰਮ ਰਹੇ ਸਨ ਅਤੇ ਕਿਸੇ ਗੱਡੀ ਦੀ ਲਾਈਟ ਪੈਣ ਤੇ ਝਾੜੀਆਂ ਵਿੱਚ ਲੁਕ ਜਾਂਦੇ ਹਨ, ਪਰ ਥਾਣਾ ਸਿਟੀ ਪੁਲਿਸ ਵੱਲੋਂ ਬਿਨਾਂ ਉਨ੍ਹਾਂ ਤੋਂ ਕੋਈ ਪੁੱਛਗਿੱਛ ਕੀਤੇ ਛੱਡ ਦਿੱਤਾ ਗਿਆ। ਸਵੇਰੇ ਸੱਤ ਵਜੇ ਦੇ ਕਰੀਬ ਫੜੇ ਗਏ ਦੋਵੇਂ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਨਾਲ ਸਕੂਟਰੀ ਤੇ ਘੁੰਮਣ ਦੇ ਮੁੜ ਤੋਂ ਏਥੇ ਦੇਖੇ ਗਏ ਅਤੇ ਬਾਅਦ ਵਿੱਚ 10 ਵਜੇ ਦੇ ਕਰੀਬ ਪਤਾ ਲੱਗਿਆ ਕਿ ਇਨ੍ਹਾਂ ਵੱਲੋਂ ਰਾਤ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਇੱਕ ਬਜ਼ੁਰਗ ਮਾਤਾ ਜੋ ਰਾਤ ਆਪਣੇ ਜਵਾਈ ਦੇ ਘਰ ਗਈ ਹੋਈ ਸੀ ਘਰ ਵਿਚ ਬਾਕੀ 50 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਇਹ 50 ਹਜ਼ਾਰ ਰੁਪਏ ਦੀ ਨਕਦੀ ਬਜ਼ੁਰਗ ਮਾਤਾ ਜੋ ਸਿਹਤ ਵਿਭਾਗ ਵਿੱਚ ਰਿਟਾਇਰ ਹੋਈ ਸੀ ਵੱਲੋਂ ਆਪਣੀ ਪੈਨਸ਼ਨ ਜੋੜ ਜੋੜ ਕੇ ਘਰ ਦੀ ਮੁਰੰਮਤ ਕਰਾਉਣ ਰੱਖੇ ਸਨ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਸ਼ਕੂੰਤਲਾ ਦੇਵੀ ਦੇ ਜਵਾਈ ਤਰਸੇਮ ਰਾਜ ਅਤੇ ਇਲਾਕਾ ਨਿਵਾਸੀ ਵਿਸ਼ਾਲ ਠਾਕੁਰ ਨੇ ਦੱਸਿਆ ਕਿ ਇਲਾਕੇ ਦੇ ਲੋਕ ਚੋਰੀਆਂ ਤੋਂ ਪਰੇਸ਼ਾਨ ਸਨ। ਵਿਸ਼ਾਲ ਠਾਕੂਰ ਦਾ ਘਰ ਸੜਕ ਤੇ ਹੋਣ ਕਾਰਨ ਉਹ ਰਾਤ ਨੂੰ ਜਦੋਂ ਅੱਖ ਖੁੱਲ੍ਹਦੀ, ਬਾਹਰ ਝਾਤੀ ਮਾਰਦਾ ਰਹਿੰਦਾ ਸੀ। ਰਾਤ ਢਾਈ ਵਜੇ ਦੇ ਕਰੀਬ ਉਸ ਨੂੰ ਸੜਕ ਤੇ ਘੁੰਮਦੇ ਕੁਝ ਨੌਜਵਾਨ ਨਜ਼ਰ ਆਏ ਜੋ ਕਿਸੇ ਗੱਡੀ ਦੀ ਲਾਈਟ ਪੈਣ ਤੇ ਸੜਕ ਕਿਨਾਰੇ ਝਾੜੀਆਂ ਵਿਚ ਵੜ ਜਾਂਦੇ ਸਨ। ਉਸ ਨੇ ਤੁਰੰਤ ਆਪਣੇ ਕੁਝ ਸਾਥੀਆਂ ਨੂੰ ਫੋਨ ਕੀਤਾ ਅਤੇ ਇਕੱਠੇ ਹੋ ਕੇ ਇਨ੍ਹਾਂ ਨੌਜਵਾਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਨੌਜਵਾਨ ਚਾਰ ਵਜੇ ਦੇ ਕਰੀਬ ਉਹਨਾਂ ਦੇ ਕਾਬੂ ਆ ਗਏ ਜੋ ਨੰਗੇ ਪੈਰੀਂ ਸਨ ਅਤੇ ਆਪਣੇ ਆਪ ਨੂੰ ਤਾਰਾਗੜ ਦੇ ਵਾਸੀ ਦੱਸਦੇ ਸਨ।

 ਇਲਾਕਾ ਨਿਵਾਸੀਆਂ ਵੱਲੋ ਇਹਨਾਂ ਨੂੰ ਪੀਸੀਆਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੀਸੀਅਆਰ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਰਾਤ ਨੂੰ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਥਾਣਾ ਸਿਟੀ ਪੁਲੀਸ ਵੱਲੋਂ ਬਿਨਾਂ ਕੋਈ ਪੁੱਛਗਿੱਛ ਕੀਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਸਵੇਰੇ ਸੱਤ ਵਜੇ ਇਹ ਦੋਵੇਂ ਆਪਣੇ ਦੋ ਹੋਰ ਸਾਥੀਆਂ ਨਾਲ ਇਲਾਕੇ ਵਿਚ ਮੁੜ ਤੋਂ ਸਕੂਟਰੀ ਤੇ ਘੁੰਮਦੇ ਨਜ਼ਰ ਆਏ।

ਉਨ੍ਹਾਂ ਦੱਸਿਆ ਕਿ ਇੱਧਰ ਸੱਤਰ ਵਰ੍ਹਿਆਂ ਦੀ ਸ਼ੁਕੁੰਤਲਾਲਾ ਦੇਵੀਂ ਜੋ ਰਾਤ ਨੇੜੇ ਹੀ ਰਹਿੰਦੇ ਆਪਣੇ ਜਵਾਈ ਤਰਸੇਮ ਲਾਲ ਦੇ ਘਰ ਸੌਣ ਲਈ ਚਲੀ ਗਈ ਸੀ, ਸਵੇਰੇ 10 ਕੁ ਵਜੇ ਦੇ ਕਰੀਬ ਜਦੋਂ ਆਪਣੇ ਘਰ ਵਾਪਸ ਆਈ ਤਾਂ ਵੇਖਿਆ ਕਿ ਅੰਦਰ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਵੱਲੋਂ ਅੰਦਰ ਰੱਖੇ ਸੰਦੂਕ ਅਤੇ ਅਲਮਾਰੀ ਦੀ ਖ਼ੂਬ ਫਰੋਲਾ-ਫਰਾਲੀ ਕੀਤੀ ਗਈ ਸੀ ਅਤੇ ਸਾਰਾ ਸਮਾਨ ਬਿਖਰਿਆ ਪਿਆ ਸੀ। ਮਕਾਨ ਦੀ ਮੁਰੰਮਤ ਲਈ ਪੈਨਸ਼ਨ ਜੋੜ-ਜੋੜ ਕੇ ਇਕੱਠੀ ਕੀਤੀ ਗਈ 50 ਹਜ਼ਾਰ ਰੁਪਏ ਦੀ ਨਕਦੀ, ਕੁਝ ਹੋਰ ਸਮਾਨ ਅਤੇ ਕੱਪੜੇ ਆਦਿ ਵੀ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ।

ਵਿਸ਼ਾਲ ਠਾਕੁਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਅੱਧੀ ਰਾਤ ਨੂੰ ਸ਼ੱਕੀ ਹਾਲਤ ਵਿੱਚ ਇਲਾਕੇ ਵਿੱਚ ਘੁੰਮਦੇ ਸਿਟੀ ਪੁਲਿਸ ਦੇ ਹਵਾਲੇ ਕੀਤੇ ਗਏ ਦੋ ਸ਼ੱਕੀ ਨੌਜਵਾਨਾ ਨੂੰ ਪੁਲਿਸ ਵੱਲੋਂ ਬਿਨਾਂ ਪੁੱਛ-ਗਿੱਛ ਦੇ ਛੱਡ ਦੇਣਾ  ਸਵਾਲੀਆ ਨਿਸ਼ਾਨ ਖੜੇ ਕਰਦਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -