ਲੁਧਿਆਣਾ : ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਲਗਾਤਾਰ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਿਰੋਧੀ ਗਤੀਵੀਧਿਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਮਰਾਲਾ ਦੇ ਵਾਰਡ ਨੰਬਰ 7 ਵਿਚੋਂ ਇਕ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਸਮਰਾਲਾ ਦੇ ਵਾਰਡ ਨੰ. 7 ਦੇ ਵਾਸੀਆਂ ਵੱਲੋਂ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਿਸ ਦੀ ਇੱਕ ਵੀਡੀਓ ਵੀ ਉਹਨਾਂ ਵਾਇਰਲ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 7 ਦੇ ਐਮ ਸ਼੍ਰੀ ਸੰਦੀਪ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵਾਰਡ ਬੌਂਦਲ ਰੋਡ ਉੱਤੇ ਕਾਫੀ ਟਾਈਮ ਤੋਂ ਨਸ਼ਾ ਕੀਤਾ ਤੇ ਵੇਚਿਆ ਜਾ ਰਿਹਾ ਸੀ। ਇਸ ਸਬੰਧੀ ਅਸੀਂ ਆਪ ਸਾਰੀ ਪੜਤਾਲ ਕਰਕੇ ਮੌਕੇ ਤੇ ਪਹੁੰਚ ਕੇ ਨਸ਼ਾ ਕਰਨ ਵਾਲਿਆਂ ਦੇ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਸਮਰਾਲਾ ਪੁਲਿਸ ਦੇ ਹਵਾਲੇ ਕੀਤਾ। ਉਹਨਾਂ ਅੱਗੇ ਨਸ਼ਾ ਵੇਚਣ ਵਾਲੇ ਨੂੰ ਤਾੜਨਾ ਵੀ ਕੀਤੀ ਹੈ ਕਿ ਹੁਣ ਸਮਰਾਲਾ ਸ਼ਹਿਰ ਵਿੱਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ।
ਇਸ ਸਬੰਧੀ ਜਦੋਂ ਮੌਕਾ ਅਫਸਰ ਏਐਸਆਈ ਪਵਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਮਿਲੀ ਸੀ ਕਿ ਵਾਰਡ ਨੰਬਰ 7 ਵਿੱਚ ਨਸ਼ਾ ਵੇਚਿਆ ਜਾਂਦਾ ਹੈ ਅਤੇ ਨਸ਼ਾ ਕੀਤਾ ਵੀ ਜਾਂਦਾ ਹੈ। ਇਸ ਸਬੰਧੀ ਕਾਰਵਾਈ ਕਰਦੇ ਹੋਏ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਤਲਾਸ਼ੀ ਦੌਰਾਨ ਨਸ਼ਾ ਵਗੈਰਾ ਤਾਂ ਕੁਝ ਨਹੀਂ ਮਿਲਿਆ। ਪਰ ਪੀਣ ਵਾਲੀਆਂ ਨਸ਼ੇ ਦੀਆਂ ਪੰਨੀਆਂ ਜਰੂਰ ਬਰਾਮਦ ਹੋਈਆਂ ਹਨ।