Punjab Govt AD
HomeHimachalਪੰਜਾਬ: ਪੁਰਾਣੀ ਰੰਜਿਸ਼ ਕੱਢਣ ਦੀ ਨੀਅਤ ਨਾਲ ਨਿਹੰਗ ਸਿੰਘ ਨੇ ਕੀਤੀ ਗੁਟਕਾ...

ਪੰਜਾਬ: ਪੁਰਾਣੀ ਰੰਜਿਸ਼ ਕੱਢਣ ਦੀ ਨੀਅਤ ਨਾਲ ਨਿਹੰਗ ਸਿੰਘ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਸ੍ਰੀ ਹਰਗੋਬਿੰਦਪੁਰ : ਪੰਜਾਬ ਵਿੱਚ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਇਸੇ ਤਰ੍ਹਾਂ ਦਾ ਮਸਲਾ ਜ਼ਿਲਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਿਹੰਗ ਸਿੰਘ ਨੇ ਕਿਸੇ ਵਿਅਕਤੀ ਨਾਲ ਰੰਜਿਸ਼ ਕੱਢਣ ਲਈ ਆਪਣੇ ਘਰ ਵਿਚ ਪਏ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸਨੂੰ ਲੈਕੇ ਸਤਿਕਾਰ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਅਤੇ ਅਸਲੀ ਦੋਸ਼ੀ ਨੂੰ ਸਜਾ ਅਤੇ ਪੀੜਤ ਨੂੰ ਇਨਸਾਫ ਦਿਵਾਉਣ ਵਿਚ ਮਦਦਗਾਰ ਸਾਬਿਤ ਹੋਏ । ਪੁਲਿਸ ਨੇ ਅਸਲੀ ਦੋਸ਼ੀ ਨਿਹੰਗ ਸਿੰਘ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ। 

ਇਸ ਮੌਕੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਅਤੇ ਸੁਖਦੀਪ ਸਿੰਘ ਨੇ ਦੱਸਿਆ ਕੇ ਨਿਹੰਗ ਸਿੰਘ ਨੇ ਖ਼ੁਦ ਸਤਿਕਾਰ ਕਮੇਟੀ ਨੂੰ ਗੁਰਦਵਾਰਾ ਦਮਦਮਾ ਸਾਹਿਬ ਜਾ ਕੇ ਫ਼ੋਨ ਕੀਤਾ ਕਿ ਉਸ ਦੇ ਘਰ ਦਾਖ਼ਿਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਸ ਦੇ ਘਰ ਵਿੱਚ ਪਏ ਹੋਏ ਗੁਟਕਾ ਸਾਹਿਬ ਦੀ ਅੰਗ ਪਾੜੇ ਹਨ। ਸਤਿਕਾਰ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਮੁੱਛਲ ਨੇ ਘਟਨਾ ਦਾ ਮੌਕਾ ਦੇਖ ਕੇ ਪੁੱਛ ਗਿੱਛ ਕੀਤੀ ਤਾਂ ਨਿਹੰਗ ਬਾਣੇ ਵਿਚ ਕਰਮ ਸਿੰਘ ਪੁੱਤਰ ਬਿਸ਼ਨ ਦਾਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਕਿ ਉਸ ਨੇ ਕਿਹਾ ਕਿ ਮੇਰੀ ਕੁਝ ਵਿਅਕਤੀਆਂ ਨਾਲ ਲਾਗਤ ਬਾਜ਼ੀ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਐਸ ਐਚ ਓ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਕਰਮ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਕੋਕਲੀ ਮਹੱਲਾ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਸ ਦਾ ਝਗੜਾ ਗੁਆਂਢੀਆਂ ਨਾਲ ਹੋਇਆ ਸੀ ਅਤੇ ਉਸ ਨੇ ਲਾਗਤ ਬਾਜ਼ੀ ਦੇ ਚਲਦਿਆਂ ਉਨ੍ਹਾਂ ਨੂੰ ਫਸਾਉਣ ਦੀ ਖ਼ਾਤਰ ਖ਼ੁਦ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਨ੍ਹਾਂ ਨੂੰ ਫਸਾਉਣ ਲਈ ਇਹ ਕਹਾਣੀ ਬਣਾਈ ਸੀ। ਇਸ ਮੌਕੇ ਐਸ ਐਚ ਓ ਬਲਜੀਤ ਕੌਰ ਸਰਾਂ ਵੱਲੋਂ ਕਰਮ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਕੋਕਲੀ ਮਹੱਲਾ ਸ੍ਰੀ ਹਰਗੋਬਿੰਦਪੁਰ ਦੇ ਖ਼ਿਲਾਫ਼ 295 ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -