ਤਲਵਾੜਾ / ਸੌਨੂੰ ਥਾਪਰ : ਸਰਕਾਰੀ ਮਾਡਲ ਹਾਈ ਸਕੂਲ ਸੈਕਟਰ ਨੰਬਰ 2 ਵਿਖੇ ਸਕੂਲ ਮੈਨੇਜਮੇਂਟ ਕਮੇਟੀ ਦੀ ਚੋਣ ਅਗਲੇ ਦੋ ਸਾਲਾਂ ਲਈ ਮਾਪਿਆਂ ਅਤੇ ਸਰਪ੍ਰਸਤਾਂ ਦੁਆਰਾ ਵੋਟਿੰਗ ਕਰਕੇ ਕੀਤੀ ਗਈ। ਜੋ ਕਿ ਕਾਫ਼ੀ ਦਿਨਾਂ ਤੋਂ ਲੱਟਕ ਦੀ ਚਲੀ ਆ ਰਹੀ ਸੀ। ਪਹਿਲੀ ਵਾਰੀ ਆਮ ਮਾਪਿਆਂ ਨੂੰ ਤਲਵਾੜਾ ਅਤੇ ਇਸ ਸਕੂਲ ਵਿੱਚ ਆਪਣੀ ਮਰਜ਼ੀ ਮੁਤਾਬਕ ਵਿਦਿਆਰਥੀਆਂ ਦੇ ਹਿੱਤਾਂ ਨੂੰ ਪਹਿਲ ਦੇਣ ਵਾਲੀ ਕਮੇਟੀ ਚੁਣਨ ਦਾ ਮੌਕਾ ਮਿਲਿਆ ਹੈ। ਹਾਜ਼ਰ ਮਾਪਿਆਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਸਾਨੂੰ ਇਸ ਬਾਰੇ ਕੋਈ ਜਾਨਕਾਰੀ ਨਹੀਂ ਹੁੰਦੀ ਸੀ ਕਿ ਕੋਈ ਸਕੂਲ ਮੈਨੇਜਮੇਂਟ ਕਮੇਟੀ ਵੀ ਹੁੰਦੀ ਹੈ, ਕਮੇਟੀ ਲਈ 44 ਮਾਪਿਆਂ ਅਤੇ ਸਰਪ੍ਰਸਤਾਂ ਨੇ ਨਾਮਜਦਗੀ ਪੱਤਰ ਭਰੇ ਸਨ ਜਿਸ ਵਿੱਚੋਂ ਅੱਜ 22 ਨੇ ਵੋਟਿੰਗ ਚ ਭਾਗ ਲਿਆ, ਜਿਸ ਵਿੱਚ ਮੀਨੂੰ, ਪੂਜਾ, ਸੋਨੀਆ, ਨੀਟੇ ਦੇਵੀ, ਜੋਗਿੰਦਰ ਤਿਵਾੜੀ, ਅਮਿਤ ਕੁਮਾਰ, ਅਜੇ ਕੁਮਾਰ ਜੈਤੂ ਰਹੇ।
Disclaimer: All news on Encounter India are computer generated and provided by third party sources, so read carefully and Encounter India will not be responsible for any issue.