Punjab Govt AD
HomeHimachalਪੰਜਾਬ : ਕਿਸਾਨਾਂ ਤੇ ਪਈ ਕੁਦਰਤ ਦੀ ਮਾਰ, ਮੀਂਹ ਝੱਖੜ ਨੇ ਕੀਤਾ...

ਪੰਜਾਬ : ਕਿਸਾਨਾਂ ਤੇ ਪਈ ਕੁਦਰਤ ਦੀ ਮਾਰ, ਮੀਂਹ ਝੱਖੜ ਨੇ ਕੀਤਾ ਫਸਲਾਂ ਦਾ ਬੁਰਾ ਹਾਲ

WhatsApp Group Join Now
WhatsApp Channel Join Now

ਮੋਹਾਲੀ : ਕੁਦਰਤ ਦੀ ਮਾਰ ਨੇ ਅੱਜ ਕਿਸਾਨਾਂ ਦੀਆਂ ਫਸਲਾਂ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ। ਫ਼ਰਵਰੀ ਦੇ ਮਹਿਨੇ ਵਿੱਚ ਕਣਕ ਨੂੰ ਠੰਡ ਦੀ ਲੋੜ ਸੀ ਉਦੋਂ ਗਰਮੀ ਕਰ ਦਿੱਤੀ ਅਤੇ ਅਜ ਜਦੋਂ ਕਣਕਾਂ ਪੱਕ ਕੇ ਤਿਆਰ ਹੋ ਗਇਆਂ ਹਨ ਅਤੇ ਆਪਣੇ ਸੋਨੇ ਰੰਗ ਨੂੰ ਤਰਜ਼ੀਹ ਦੇਣ ਲੱਗ ਪਈਆਂ ਤਾਂ ਗਰਮੀ ਦੀ ਥਾਂ ਠੰਡ ਨੇ ਫਸਲਾਂ ਦਾ ਨੁਕਸਾਨ ਕਰ ਦਿੱਤਾ ਹੈ।  ਰੁਕ-ਰੁਕ ਕੇ ਪੈ ਰਿਹਾ ਮੀਂਹ ਕਣਕਾਂ ਲਈ ਜ਼ਹਿਰ ਬਣ ਗਿਆ ਹੈ ਭਰੀਆਂ ਕਣਕਾਂ ਝੱਖੜ ਕਾਰਨ ਵਿਛੀਆਂ ਹੋਣ ਕਾਰਨ ਤਬਾਹ ਹੋ ਗਇਆਂ ਹਨ। 

ਮੀਂਹ ਦਾ ਪਾਣੀ ਖੜ੍ਹਨ ਨਾਲ਼ ਕਣਕ ਦੀ ਨਾੜ ਵੀ ਗਲ਼ ਕੇ ਖ਼ਤਮ ਹੋ ਜਾਣੀ ਹੈ। ਜਿਸ ਕਰਕੇ ਕਿਸਾਨਾਂ ਲਈ ਇਸ ਵਾਰ ਤੂੜੀ ਤਿਆਰ ਕਰਵਾਉਣਾ ਸ਼ੇਰ ਦੇ ਮੂੰਹ ਵਿਚੋਂ ਨਿਵਾਲਾ ਖੋਹਣ ਵਾਲਾ ਕੰਮ ਹੋਇਆ ਪਿਆ ਹੈ। ਮੋਹਾਲੀ ਦੇ ਪਿੰਡ ਬਾਸਮਾ ਦੇ ਵਿਚ ਰਹਿਣ ਵਾਲੇ ਸਾਹਬ ਸਿੰਘ ਅਤੇ ਕਈ ਜ਼ਿਮੀਂਦਾਰ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਹੀ ਮੋਹਾਲੀ ਦੇ ਪਿੰਡ ਬਾਸਮਾ ਦੇ ਰਹਿਣ ਵਾਲੇ ਸਾਹਿਬ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਮੇਰੀ 60 ਕਿਲੇ ਜ਼ਮੀਨ ਠੇਕੇ ਤੇ ਲਈ ਸੀ ਤੇ ਮੀਹ ਪੈਣ ਕਾਰਨ ਸਾਰੀ ਫਸਲ ਖ਼ਰਾਬ ਹੋ ਗਈ ਹੈ। 

ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਰਜ਼ਾ ਚੁੱਕ ਕੇ ਠੇਕੇ ਤੇ ਲਈਆਂ ਜ਼ਮੀਨਾਂ ਦਾ ਠੇਕਾ ਵੀ ਕਿਰਤੀ ਕਿਸਾਨਾ ਵੱਲੋ ਚੁਕਾਉਣਾ ਮੁਸ਼ਕਿਲ ਲੱਗਦਾ ਹੈ ਕਿਉਂਕਿ ਪਹਿਲਾਂ ਕਿਸਾਨਾ ਨੂੰ ਕਣਕ ਦੇ ਨਾਲ ਨਾਲ ਤੂੜੀ ਦਾ ਆਸਰਾ ਹੁੰਦਾ ਸੀ ਪਰ ਹੁਣ ਖਾਲੀ ਹੱਥ ਦੇਖ ਕਿਸਾਨ ਕਰਜ਼ੇ ਦੀ ਪੰਡ ਥੱਲੇ ਦਬਦਾ ਨਜ਼ਰ ਆ ਰਿਹਾ ਹੈ ਅਤੇ ਸਤਾਧਾਰੀ ਸਰਕਾਰ ਦਾ ਰਾਹ ਤੱਕ ਰਿਹਾ ਹੈ।

ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ ਕਿਉਂ ਕਿ ਸਿਰ ਤੇ ਖੜਾ ਕਾਲਾ ਬਦਲ ਗਰਜ਼ ਗਰਜ਼ ਕੇ ਮੀਂਹ ਅਤੇ ਗੜੇ ਪਾ ਕੇ ਉਨ੍ਹਾਂ ਦੇ ਤਰਾਹ ਕੱਢ ਰਿਹਾ ਹੈ। ਇਸ ਔਖੀ ਘੜੀ ਵਿੱਚ ਮਾਨ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ ਤਾਂ ਜੋ ਕਿਸਾਨ ਭਵਿੱਖ ਬਾਰੇ ਚੰਗਾ ਸੋਚਣ,  ਮੋਹਾਲੀ ਦੇ ਪਿੰਡ ਬਾਸਮਾ ਦੇ ਜ਼ਿਮੀਂਦਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਮੀਂਹ ਕਾਰਨ ਕਣਕਾਂ ਖ਼ਰਾਬ ਹੋਇਆ ਹਨ ਉਨ੍ਹਾਂ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -