ਬਟਾਲਾ: ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਗੋਇਲ ਨੇ ਅੱਜ ਇਮਪਰੁਵਮੈਂਟ ਟਰਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਤੇ ਓਹਨਾ ਦੀ ਤਾਜ਼ਪੋਸ਼ੀ ਦੇ ਸਮਾਗਮ ਵਿੱਚ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸਮੇਤ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਬੜੇ ਲੰਬੇ ਸਮੇਂ ਤੋਂ ਚੇਅਰਮੈਨ ਦੀ ਕੁਰਸੀ ਖਾਲੀ ਸੀ ਪਾਰਟੀ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਖਾਲੀ ਕੁਰਸੀ ਉੱਤੇ ਬਟਾਲਾ ਦੇ ਵਸਨੀਕ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਨਰੇਸ਼ ਗੋਇਲ ਨੂੰ ਸੇਵਾ ਦਾ ਮੌਕਾ ਦਿੱਤਾ | ਇਸ ਮੌਕੇ ਗੁਰਦਾਸਪੁਰ ਜ਼ਿਲੇ ਚ ਮੰਤਰੀ ਪੋਸਟ ਦੀ ਵੀ ਮੰਗ ਕੀਤੀ ਗਈ ਤਾਂ ਜੋ ਪਾਰਟੀ ਨੂੰ ਪਹਿਲਾਂ ਨਾਲੋਂ ਜਿਆਦਾ ਮਜਬੂਤ ਕੀਤਾ ਜਾਵੇ |
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਪਨਸਪ ਦੇ ਚੇਅਰਮੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਇਕ ਆਮ ਵਿਅਕਤੀ ਨੂੰ ਆਹੁਦੇ ਦੇ ਰਹੀ ਹੈ। ਇਸ ਮੌਕੇ ਤੇ ਉਹਨਾਂ ਕਿਹਾ ਜਿਹੜੇ ਮਾਪੇ ਸ਼ਿਕਾਇਤਾਂ ਕਰ ਰਹੇ ਹਨ ਕਿ ਪ੍ਰਾਈਵੇਟ ਸਕੂਲਾਂ ਤੇ ਸਰਕਾਰ ਸ਼ਿਕੰਜਾ ਵੀ ਕਸ ਰਹੀ ਅਤੇ ਅਸੀ ਅਪੀਲ ਵੀ ਕਰਦੇ ਹਾਂ ਕਿ ਆਪਣੇ ਬੱਚੇ ਪ੍ਰਾਈਵੇਟ ਸਕੂਲ ਤੋਂ ਹਟਾਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਮੰਨ ਮਰਜੀਆਂ ਬੰਦ ਕਰਵਾਉ | ਇਸ ਮੌਕੇ ਉਹਨਾਂ ਨੇ ਕਿਹਾ ਮੁਖ ਮੰਤਰੀ ਵਲੋਂ ਜੋ ਨੌਜਵਾਨਾਂ ਨਾਲ ਵੀਡੀਓ ਕਾਨਫਰੈਂਸ ਜਰੀਏ ਗੱਲਬਾਤ ਕੀਤੀ ਜਾਵੇਗੀ, ਉਹ ਬੁਹਤ ਵਧੀਆ ਉਪਰਾਲਾ ਹੈ। ਜਿਸਦੇ ਨਾਲ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਘਟੇਗਾ ਅਤੇ ਨੌਜਵਾਨਾਂ ਦੇ ਸੁਝਾਵ ਨਾਲ ਉਹ ਸਾਰੀ ਕਮੀ ਦੂਰ ਕੀਤੀ ਜਾਵੇਗੀ। ਜਿਥੇ ਨੌਜਵਾਨ ਸਰਕਾਰਾਂ ਦੀ ਕਮੀ ਸਮਝਦੇ ਹਨ। ਜਿਸ ਨਾਲ ਪੰਜਾਬ ਵੀ ਤਰੱਕੀ ਦੇ ਰਾਹ ਤੇ ਚਲੇਗਾ |
ਇਮਪਰੁਵਮੈਂਟ ਟਰਸਟ ਦੇ ਨਵਨਿਯੂਕਤ ਚੇਅਰਮੈਨ ਨੇ ਆਪ ਪਾਰਟੀ ਦਾ ਧੰਨਵਾਦ ਕਰਦੇ ਕਿਹਾ ਕਿ ਮੇਰੇ ਵਲੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਈ ਜਾਵੇਗੀ | ਇਮਪਰੁਵਮੈਂਟ ਟਰਸਟ ਦੀਆਂ ਜਿਹੜੀਆਂ ਜ਼ਮੀਨਾਂ ਉੱਤੇ ਨਿਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਨੂੰ ਲੋਕਾਂ ਨੂੰ ਸਮਝਾ ਕੇ ਖਾਲੀ ਕਰਵਾਇਆ ਜਾਵੇਗਾ। ਕਿਸੇ ਵੀ ਸ਼ਹਿਰ ਵਾਸੀ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ |