ਕੋਟਕਪੂਰਾ: ਅਨੰਦ ਨਗਰ ਵਿਚ ਨਗਰ ਕੌਂਸਿਲ ਦਾ ਪੀਲਾ ਪੰਜਾ ਚੱਲਿਆ। ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਤੇ ਨਗਰ ਕੌਂਸਲ ਨੇ ਕੀਤੀ। ਇਸ ਦੌਰਾਨ ਕੋਟਕਪੂਰਾ ਦੇ ਅਨੰਦ ਨਗਰ ਵਿੱਚ ਲੱਗਭਗ ਇਕ ਦਰਜਨ ਦੇ ਕਰੀਬ ਘਰ ਮਾਲਕਾਂ ਵਲੋਂ ਕੀਤੇ ਨਜਾਇਜ਼ ਕਬਜੇ ਅੱਜ ਨਗਰ ਕੌਂਸਿਲ ਨੇ ਹਟਾਏ ਗਏ। ਤਹਿਸੀਲਦਾਰ ਪਰਮਜੀਤ ਬਰਾੜ ਨੇ ਦੱਸਿਆ ਮਾਨਜੋਗ ਹਾਈਕੋਰਟ ਦੇ ਹੁਕਮਾਂ ਨਾਲ ਇਹ ਕਾਰਵਾਈ ਕੀਤੀ ਗਈ ਹੈ। ਇਹਨਾਂ ਘਰਾਂ ਅਤੇ ਦੁਕਾਨਾਂ ਵਾਲਿਆ ਨੇ ਸਰਕਾਰੀ ਥਾਂ ਤੇ ਕਬਜਾ ਕੀਤਾ ਹੋਇਆ ਸੀ ।
ਨਗਰ ਕੌਂਸਿਲ ਈਓ ਅਮਰਿੰਦਰ ਸਿੰਘ ਨੇ ਦੱਸਿਆ ਮਾਨਯੋਗ ਹਾਈ ਕੋਰਟ ਦੇ ਹੁਕਮਾਂ 4 ਹਫਤਿਆਂ ਦੇ ਅੰਦਰ ਕਾਰਵਾਈ ਦੇ ਹੁਕਮ ਸਨ ਅਤੇ ਲਗਭਗ 11 ਘਰਾਂ ਤੇ ਕਾਰਵਾਈ ਹੋਈ ਹੈ। ਸਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਅਸ਼ੀ ਲਾਅ ਐਂਡ ਆਡਰ ਮੈਨਟੈਨ ਕਰਨਾ ਹੁੰਦਾ ਹੈ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰ ਸਕੇ। ਦੂਸੇ ਪਾਸੇ ਸੁਖਮੰਦਰ ਸਿੰਘ ਨੇ ਦੱਸਿਆ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਅਸੀ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ।