ਲੁਧਿਆਣਾ : ਬੀਤੇ ਦਿਨ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਇੱਕ ਮਜਦੂਰ ਦੇ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸਣ ਅਤੇ ਕਈ ਘਰਾਂ ਦੇ ਬਿਜਲੀ ਉਪਕਰਨ ਸੜਨ ਦੇ ਮਾਮਲੇ ਵਿੱਚ ਇਲਾਕਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਅੱਜ ਮੌਕੇ ਦਾ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਵਾਉਣ ਦਾ ਵਾਅਦਾ ਕੀਤਾ। ਪਤਰਕਾਰਾਂ ਨਾਲ ਗਲਬਾਤ ਦੌਰਾਨ ਗਰੇਵਾਲ ਨੇ ਕਿਹਾ ਕਿ ਬੀਤੇ ਦਿਨ ਹਾਦਸੇ ਕਾਰਨ ਬਹੂਤ ਨੁਕਸਾਨ ਹੋਇਆ ਸੀ।
ਉਨ੍ਹਾਂ ਤੈਅ ਕਰਨਗੇ ਕਿ ਇਲਾਕੇ ਵਿੱਚ ਭਵਿਖ ਅਜਿਹਾ ਕੋਈ ਹਾਦਸਾ ਨਾ ਹੋਵੇ। ਉਹਨਾਂ ਕਿਹਾ ਕਿ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿਲਾਇਆ ਜਾਵੇਗਾ। ਇਸ ਮੌਕੇ ਲੋਕਾਂ ਨੇ ਅਪਣੀਆਂ ਪਰੇਸ਼ਾਨੀਆਂ ਦੱਸੀਆਂ ਤੇ ਐੱਮਐਲਏ ਵਲੋ ਹੱਲ ਕੱਢਣ ਦਾ ਭਰੋਸਾ ਜਤਾਇਆ। ਜਿਕਰਯੋਗ ਹੈ ਕਿ ਹਾਦਸੇ ਵਿੱਚ ਇੱਕ ਮਜਦੂਰ ਝੁਲਸ ਗਿਆ ਸੀ, ਜਿਸਨੂੰ ਹਾਲਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ।