Punjab Govt AD
HomeHimachalਪੰਜਾਬ: ਘਰ 'ਚ ਵੜ ਕਈ ਵਿਅਕਤੀਆਂ ਨੇ ਕੀਤੀ ਭੰਨ-ਤੋੜ, ਲੜਕੀ ਨੂੰ ਕੀਤਾ...

ਪੰਜਾਬ: ਘਰ ‘ਚ ਵੜ ਕਈ ਵਿਅਕਤੀਆਂ ਨੇ ਕੀਤੀ ਭੰਨ-ਤੋੜ, ਲੜਕੀ ਨੂੰ ਕੀਤਾ ਅਗਵਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਗੋਲੂਕਾ ਮੌੜ ਸਥਿਤ ਇਕ ਘਰ ਵਿਚ ਬੀਤੀ ਰਾਤ ਕਈ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਭੰਨ-ਤੋੜ ਕਰਨ ਅਤੇ ਇਕ ਲੜਕੀ ਨੂੰ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ ਤਿੰਨ ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਆ ਕੇ ਘਰ ਦੇ ਅੰਦਰ ਵੜ੍ਹ ਕੇ ਸਮਾਨ ਦੀ ਭੰਨ-ਤੋੜ ਕੀਤੀ ਅਤੇ ਲਾਲ ਮਿਰਚਾਂ ਅੱਖਾਂ ਵਿੱਚ ਪਾ ਕੇ ਲੜਕੀ ਨੂੰ ਅਗਵਾ ਕਰਕੇ ਲੈ ਗਏ ਹਨ। 

ਮੌਕੇ ਤੇ ਪਹੁੰਚੇ ਡੀਐਸਪੀ ਗੁਰੂਹਰਸਹਾਏ ਯਾਦਵਿੰਦਰ ਸਿੰਘ ਬਾਜਵਾ  ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਵੱਲੋਂ ਉਕਤ ਪੀੜਤ ਵਿਅਕਤੀਆਂ ਦੇ ਘਰ ਪਹੁੰਚ ਕੇ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ‘ਤੇ ਪੀੜਤ ਪਰਿਵਾਰ ਦੇ ਬਿਆਨ ਵੀ ਦਰਜ ਕਰ ਲਏ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -