ਬਟਾਲਾ : ਖਤੀਬ ਮੋੜ ਤੇ ਰਾਜਿੰਦਰਾ ਵਾਈਨ ਦੇ ਠੇਕੇ ਤੇ 2 ਮੋਟਰਸਾਈਕਲ ਤੇ ਸਵਾਰ 4 ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ। ਇਸ ਹਮਲੇ ਨਾਲ ਠੇਕੇ ਅੰਦਰ ਅੱਗ ਲਗ ਲੱਗੀ। ਰਾਜਿੰਦਰਾ ਵਾਈਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੇਰ ਸ਼ਾਮ ਖਤੀਬ ਮੋੜ ਠੇਕੇ ਤੇ 4 ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਹੈ। ਜਿਸ ਨਾਲ ਠੇਕੇ ਅੰਦਰ ਵੀ ਅੱਗ ਲੱਗ ਗਈ, ਪਰ ਆਸ ਪਾਸ ਖੜੇ ਲੋਕਾਂ ਦੀ ਚੌਕਸੀ ਕਾਰਨ ਜਿਆਦਾ ਨੁਕਸਾਨ ਤੋਂ ਬਚਾ ਹੋ ਗਿਆ। ਓਹਨਾ ਕਿਹਾ ਕਿ ਪਹਿਲਾ ਵੀ ਉਹਨਾਂ ਦੇ ਇਕ ਠੇਕੇ ਉਤੇ ਦੇਰ ਰਾਤ ਕੁਝ ਲੋਕਾਂ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਿਸਦੀ ਸੀ.ਸੀ.ਟੀ.ਵੀ ਹੈ। ਓਹਨਾ ਕਿਹਾ ਕਿ ਉਹਨਾਂ ਨੂੰ ਫੋਨ ਤੇ ਫਿਰੌਤੀ ਮੰਗਣ ਦੀ ਧਮਕੀ ਭਰੀ ਕਾਲ ਵੀ ਕੀਤੀ ਗਈ ਸੀ ਕਿ ਸਰਕਾਰ ਨੂੰ ਕੋਈ ਰੇਵਿਨਿਊ ਨਾ ਦੇਵੋ, ਉਹ ਪੈਸੇ ਸਾਨੂੰ ਦੇਵੋ। ਓਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਰੇਵਿਨਿਊ ਦਿੰਦੇ ਹਾਂ ਸਰਕਾਰ ਸਾਡੀ ਸੁਰੱਖਿਆ ਵੱਲ ਵੀ ਧਿਆਨ ਦੇਵੇ। ਓਥੇ ਹੀ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਗਿੱਲ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਆਸਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਹਿਚਾਣ ਨੂੰ ਲੈਕੇ ਵੀ ਆਸਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਬਿਆਨ ਦਰਜ ਕਰਕੇ ਕੇਸ ਦਰਜ ਕਰਦੇ ਹੋਏ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।