Punjab Govt AD
HomeHimachalਪੰਜਾਬ : ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਪਿੰਜਰੇ ਵਿਚ ਕੈਦ ਹੋਇਆ ਤੇਂਦੂਆ,...

ਪੰਜਾਬ : ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਪਿੰਜਰੇ ਵਿਚ ਕੈਦ ਹੋਇਆ ਤੇਂਦੂਆ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪਿਛਲੇ ਕਈ ਦਿਨਾਂ ਤੋਂ ਬਣਿਆ ਹੋਇਆ ਸੀ ਦਹਿਸ਼ਤ ਦਾ ਮਾਹੌਲ

ਆਨੰਦਪੁਰ ਸਾਹਿਬ / ਸੰਦੀਪ ਸ਼ਰਮਾ : ਪਿਛਲੇ ਦਿਨੀ ਨੰਗਲ ਸਰਕਾਰੀ ਆਈ ਟੀ ਆਈ ਵਿਚ ਸੀਸੀਟੀਵੀ ਵਿੱਚ ਤੇਂਦੁਏ ਵੱਲੋਂ ਕੁੱਤੇ ‘ਤੇ ਹਮਲਾ ਕਰਕੇ ਉਸ ਨੂੰ ਚੁੱਕ ਕੇ ਲੈ ਜਾਂਦੇ ਦੀ ਤਸਵੀਰ ਕੈਦ ਹੋਈ ਸੀ।  ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਆਈ ਟੀ ਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭਲੜੀ ਨੇ ਦੱਸਿਆ ਸੀ  ਕਿ ਪਹਿਲਾਂ ਵੀ ਅਕਸਰ ਆਈਟੀਆਈ ਕੈਂਪਸ ਵਿੱਚ ਤੇਂਦੁਆ ਵੇਖਣ ਦੀ ਗੱਲ ਸਾਹਮਣੇ ਆਈ ਸੀ । 

ਦੋਬਾਰਾ ਫਿਰ ਤੋਂ  ਤੇਂਦੁਆ ਕੁੱਤੇ ਦਾ ਸ਼ਿਕਾਰ ਕਰਦਾ ਆਈਟੀਆਈ ਕੈਂਪਸ ਵਿੱਚ ਸੀਸੀਟੀਵੀ ਫੁਟੇਜ ਵਿਚ ਕੈਦ ਹੋਇਆ ਸੀ ਜਿਸਨੂੰ ਲੈ ਕੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿਉਂਕਿ ਆਈ ਟੀ ਆਈ ਵਿੱਚ ਬੱਚੇ ਆਉਂਦੇ ਨੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਮਾਮਲਾ ਹੈ। ਉਨਾਂ ਨੇ ਜੰਗਲਾਤ ਵਿਭਾਗ ਨੂੰ ਇਸ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਸੀ। 

ਜਿਸ ਦੇ ਮੱਦੇਨਜ਼ਰ ਅੱਜ ਜੰਗਲਾਤ ਵਿਭਾਗ ਦੇ ਕਰਮਚਾਰੀ ਵੱਲੋਂ ਜਗਾ ਦਾ ਮੁਆਇਨਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਦੇਖੀ ਗਈ ਉਨਾ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਰਾਤ ਨੂੰ ਨਿਕਲਣ ਸਮੇਂ ਸਾਵਧਾਨੀ ਵਰਤਣ ਹੱਥ ਵਿਚ ਡੰਡਾ ਜਾਂ ਲਾਈਟ ਜ਼ਰੂਰ ਲੈ ਕੇ ਨਿਕਲਣ ਬਾਕੀ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਹ ਇਨਸਾਨਾਂ ਤੇ ਹਮਲਾ ਨਹੀਂ ਕਰਦਾ। ਤੁਹਾਨੂੰ ਦੱਸ ਦਈਏ ਕਿ ਵਰਕਸ਼ਾਪ ਆਈਟੀਆਈ ਰੋਡ ਉੱਤੇ ਹਰਿਆ ਭਰਿਆ ਇਲਾਕਾ ਹੋਣ ਕਰਕੇ ਲੋਕ ਅਕਸਰ ਇਸ ਮਾਰਗ ਤੇ ਸੈਰ ਕਰਨ ਨੂੰ ਨਿਕਲਦੇ ਹਨ। ਉਸਤੋਂ ਬਾਅਦ ਜੰਗਲਾਤ ਵਿਭਾਗ ਨੇ ਇਸ ਜਗ੍ਹਾ ਤੇ ਪਿੰਜਰਾ ਲਗਾ ਦਿੱਤਾ ਸੀ ਅਤੇ ਅੱਜ ਤੇਂਦੂਏ ਨੂੰ ਕਾਬੂ ਕਰ ਲਿਆ ਗਿਆ ਹੈ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -