HomeHimachalਪੰਜਾਬ : ਹੜਾਂ ਨਾਲ ਬਰਬਾਦ ਹੋ ਰਹੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ...

ਪੰਜਾਬ : ਹੜਾਂ ਨਾਲ ਬਰਬਾਦ ਹੋ ਰਹੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ ਡੀ ਸੀ  ਸਮੇਤ  ਵੱਖ ਵੱਖ ਪਾਰਟੀਆਂ ਦੇ ਆਗੂ, ਦੇਖੋ ਵੀਡੀਓ

WhatsApp Group Join Now
WhatsApp Channel Join Now

ਸਰਹਿੰਦ: ਪਿਛਲੇ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜਾਂ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਦੇ ਚਲਦਿਆਂ ਲੰਘੀਂ ਦੇਰ ਰਾਤ ਨਾਭਾ ਨੇੜਲੇ ਪਿੰਡ ਵਜੀਦਪੁਰ ਨੇੜਿਓਂ ਲੰਘਣ ਵਾਲੇ ਸਰਹਿੰਦ ਚੋਅ ਵਿੱਚ ਪਾੜ ਪੈ ਗਿਆ, ਜਿਸ ਨਾਲ ਨੇੜਲੇ ਪਿੰਡਾਂ ਵਿੱਚ ਝੋਨੇ ਦੀ ਫਸਲ ਪਾਣੀ ਚ ਡੁੱਬ ਕੇ ਬਰਬਾਦ ਹੋਣ ਕਿਨਾਰੇ ਹੈ । ਸਰਹਿੰਦ ਚੋਅ ਵਿੱਚ ਪਏ ਪਾੜ ਦੀ ਖ਼ਬਰ ਸੁਣਦਿਆਂ ਹੀ ਸਥਾਨਕ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਲ ਨਾਲ ਹਲਕਾ ਵਿਧਾਇਕ ਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਮੌਕੇ ਮੌਕੇ ਤੇ ਪਹੁੰਚੇ ਤਾਂ ਜੋ ਸਰਹਿੰਦ ਚੋਅ ਵਿੱਚ ਪਏ ਪਾੜ ਨੂੰ ਜਲਦੀ ਭਰਿਆ ਜਾ ਸਕੇ।


 ਅਕਾਲੀ ਆਗੂ ਮੱਖਣ ਸਿੰਘ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਸਰਹਿੰਦ ਚੋਅ ਦੀ ਸਫਾਈ ਸਹੀ ਤਰੀਕੇ ਨਾਲ ਕਰਵਾ ਦਿੰਦੇ ਤਾਂ ਇਹ ਹਾਲਾਤ ਨਾ ਦੇਖਣੇ ਪੈਂਦੇ, ਸੂਬਾ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਅਕਾਲੀ ਆਗੂ ਮੱਖਣ ਸਿੰਘ ਲਾਲਕਾ ਨੇ ਕਿਹਾ ਮੌਜੂਦਾ ਸਰਕਾਰ ਝੂਠ ਬੋਲਣ ਤੋਂ ਸਿਵਾਏ ਕੁੱਝ ਨਹੀਂ ਕਰ ਰਹੀ ਜਿਸ ਕਰਕੇ ਪੰਜਾਬ ਦੇ ਲੋਕ ਤਰ੍ਹਾਂ-ਤਰ੍ਹਾਂ ਕਰ ਰਹੇ ਹਨ ।

ਓਥੇ ਨਾਲ ਹੀ ਮੌਕੇ ਤੇ ਮੌਜੂਦ  ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਸਹੀ ਤਰੀਕੇ ਨਾਲ ਆਪਣੇ ਜ਼ੁੰਮੇਵਾਰੀ ਨਿਭਾਉਂਦੀਆਂ ਤਾਂ ਪੰਜਾਬ ਦੇ ਲੋਕਾਂ ਦੀ ਇਹ ਹਾਲਤ ਨਾ ਹੁੰਦੀ । ਵਿਧਾਇਕ ਦੇਵ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਤਾਂ ਸਿਰਫ ਫੋਟੋਆਂ ਖਿਚਾਉਣ ਹੀ ਆ ਰਹੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਕੰਮ ਕਰਾਉਣ ਨੂੰ ਤਰਜੀਹ ਦੇ ਰਹੀ ਹੈ।

ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸ਼ਾਨੀ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪਾਣੀ ਦਿਨੋ ਦਿਨ ਘਟਦਾ ਹੀ ਜਾ ਰਿਹਾ ਹੈ। ਪਾਣੀ ਨੂੰ ਕੰਟਰੋਲ ਹੋਣ ਲਈ ਇੱਕ ਦੋ ਦਿਨ ਲੱਗ ਸਕਦੇ ਹਨ। ਪਟਿਆਲੇ ਜਿਲੇ ਦੇ ਹਾਲਤਾਂ ਸਬੰਧੀ ਗੱਲ ਕਰਦੇ ਹਾਂ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸ਼ਾਨੀ ਨੇ ਕਿਹਾ ਕਿ ਉਹ ਡੇਰਿਆਂ ਵਿੱਚ ਬੈਠੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚ ਜਾਣ ਕਿਓਂ ਜੋ ਹਾਲਾਤ ਠੀਕ ਹੋਣ ਨੂੰ ਹਾਲੇ ਟਾਇਮ ਲੱਗੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -