ਕੋਟਕਪੂਰਾ: ਕੋਟਕਪੂਰੇ ਦਾ ਮਾਲ ਰੋਡ ਲੋਕਾਂ ਲਈ ਪਰੇਸ਼ਾਨੀ ਬਣਿਆ ਹੋਇਆ ਹੈ। ਇਸ ਰੋਡ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਠੀਕ ਨਹੀਂ ਹੈ।ਇਸ ਰੋਡ ਤੇ ਸੀਵਰੇਜ ਦਾ ਪਾਣੀ ਓਵਰ ਫਲੌ ਹੋਣ ਕਾਰਨ ਇਥੇ ਰਹਿਣ ਵਾਲੇ ਲੋਕ ਕਾਫੀ ਪਰੇਸ਼ਾਨ ਹਨ।
ਦੁਕਾਨਦਾਰ ਵਿਜੈ ਗਰਗ ਨੇ ਦੱਸਿਆ ਮੈਨੂੰ ਇਥੇ ਰਹਿੰਦੇ ਅਤੇ ਇਹ ਸਭ ਦੇਖਦੇ 20 ਸਾਲ ਹੋ ਗਏ ਹਨ ਇਸਦਾ ਕੋਈ ਹੱਲ ਨਹੀਂ ਨਿਕਲਿਆ।ਇਸ ਮਾਲ ਰੋਡ ਤੇ ਦੋ ਸਕੂਲ ਪੈਂਦੇ ਹਨ ਅਤੇ ਇਹੀ ਰੋਡ ਸ਼ਮਸ਼ਾਨਘਾਟ ਨੂੰ ਜਾਂਦਾ ਹੈ। ਰਿੰਕੂ ਗੋਇਲ ਨੇ ਦੱਸਿਆ ਪਿਛਲੇ ਕਈ ਸਾਲਾਂ ਤੋਂ ਇਹੀ ਹਾਲ ਅਸੀਂ ਨਰਕ ਚੋ ਰਹਿਣ ਲਈ ਮਜਬੂਰ ਹੋਏ ਪਏ ਹਾਂ ।
ਐਸ.ਡੀ.ਓ. ਗੁਰਇਕਬਾਲ ਨੇ ਦੱਸਿਆ ਮਾਲ ਰੋਡ ਜੋ ਸਥਿਤੀ ਚੱਲ ਰਹੀ ਉਹ ਕੱਲੀ ਸੀਵਰੇਜ ਬੋਰਡ ਨਾਲ ਰੀਲੇਟੇਡ ਨਹੀਂ ਹੈ ਉਹ ਨਗਰ ਕੌਂਸਲ ਨਾਲ ਵੀ ਸਬੰਧਤ ਹੈ। ਸੀਵਰੇਜ ਵਿਚ ਸਿਰਫ ਘਰ ਦੇ ਕਨੇਕਸ਼ਨ ਚਾਹੀਦੇ ਹਨ, ਪਰ ਓਥੇ ਨਾਲਿਆਂ ਦਾ ਪਾਣੀ ਵੀ ਜਾ ਰਿਹਾ ਹੈ ਗਾਰ ਵੀ ਜਾ ਰਹੀ ਹੈ। ਇਹ ਨਗਰ ਕੌਂਸਿਲ ਦੀ ਜਿੰਮੇਦਾਰੀ ਹੈ ਉਹ ਨਾਲਿਆਂ ਦੀ ਸਫ਼ਾਈ ਕਰਨ ।