ਸੁਜਾਨਪੁਰ : ਪੰਜਾਬ ਸਰਕਾਰ ਵਲੋਂ ਸਿਖਿਆ ਦਾ ਮਿਆਰ ਉਚਾ ਚੁੱਕਣ ਦੇ ਚਲਦੇ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਸਕੂਲਾਂ ਵਿੱਚ ਬੱਚਿਆਂ ਦਾ ਭਵਿੱਖ ਬਣਾਇਆ ਜਾ ਸਕੇ। ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਸੁਜਾਨਪੁਰ ਦੇ ਬਾਡਰ ਏਰੀਆ ਦੇ ਪਿੰਡ ਸ਼ਹਿਰ ਛੰਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੋਰਾ ਕੀਤਾ ਅਤੇ ਸਰਕਾਰਾਂ ਵਲੋਂ ਜੋ ਉਪਰਾਲੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੇ ਕੀਤੇ ਜਾ ਰਹੇ ਹਨ ਉਨਾਂ ਨੂੰ ਗਰਾਉਂਡ ਲੈਵਲ ਤੇ ਸਕੂਲ ਵਿੱਚ ਜਾ ਕੇ ਦੇਖਿਆ।
ਸਾਡੀ ਚੈਨਲ ਦੀ ਟੀਮ ਨੇ ਸਕੂਲ ਦੇ ਅੰਦਰ ਕਲਾਸਾਂ ਵਿੱਚ ਜਾ ਕੇ ਦੇਖਿਆ ਕਿ ਸਕੂਲ ਤਾਂ ਲਗਿਆ ਹੋਇਆ ਸੀ ਕਲਾਸਾਂ ਵਿਚ ਬਚੇ ਵੀ ਬੈਠੇ ਹੋਏ ਸੀ ਮਗਰ ਕਲਾਸ ਦੇ ਵਿੱਚ ਟੀਚਰ ਨਜਰ ਨਹੀਂ ਆ ਰਹੇ ਸੀ, ਇਕ ਟੀਚਰ ਜੋ ਕਿ ਸਕੂਲ ਦੇ ਅੰਦਰ ਕਲਾਸ ਰੂਮ ਵਿੱਚ ਅਰਾਮ ਫਰਮਾਂ ਰਹੀ ਸੀ ਤੇ ਫੋਨ ਤੇ ਗੱਲਾਂ ਕਰ ਰਹੀ ਸੀ । ਜਦ ਟੀਚਰ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਕਿਹਾ ਗਿਆ ਕਿ ਉਸ ਵਲੋਂ ਇਸ ਤਰਾਂ ਪਹਿਲੀ ਵਾਰ ਹੋਇਆ ਹੈ। ਸਾਡੀਆਂ ਸਰਕਾਰਾਂ ਸਕੂਲ ਵਿੱਚ ਬੱਚਿਆਂ ਦਾ ਭੱਵਿਖ ਉਜਵੱਲ ਬਣਾਉਣ ਦੀਆਂ ਗੱਲਾਂ ਕਰਦੀਆਂ ਹਨ, ਮਗਰ ਇਸ ਤਰਾਂ ਅਰਾਮ ਕਰ ਬੱਚਿਆਂ ਦਾ ਭਵਿੱਖ ਕਿੰਨਾ ਉੱਜਵਲ ਹੁੰਦਾ ਹੈ ਤੁਸੀਂ ਆਪ ਸੱਮਝ ਸਕਦੇ ਹੋ । ਜਿਸਦੇ ਚਲਦੇ ਬੱਚਿਆਂ ਦੇ ਮਾਤਾ ਪਿਤਾ ਚਾਹੇ ਉਹ ਆਮਿਰ ਹਨ ਜਾਂ ਗਰੀਬ ਪ੍ਰਾਈਵੇਟ ਸਕੂਲਾਂ ਦਾ ਰੁੱਖ ਕਰਦੇ ਹਨ।
ਸਰਕਾਰਾਂ ਚਾਹੇ ਜਿੰਨੇ ਮਰਜੀ ਦਾਅਵੇ ਮਾਰ ਲੈਣ ਪਰ ਗਰਾਉਂਡ ਜੀਰੋ ਤੇ ਹਾਲਾਤ ਸਰਕਾਰੀ ਸਕੂਲਾਂ ਦੇ ਸਾਹਮਣੇ ਹੀ ਨਜਰ ਆ ਰਹੇ ਹਨ। ਜਦ ਸਾਡੀ ਟੀਮ ਵਲੋਂ ਜਿਲੇ ਦੇ ਐਜੂਕਸ਼ਨ ਅਫਸਰ ਸ਼੍ਰੀ ਮਤੀ ਕਮਲਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਵੀ ਸਿਖਿਆ ਦਾ ਮਿਆਰ ਉਚਾ ਚੁੱਕਣ ਦੀ ਗੱਲਬਾਤ ਕੀਤੀ ਗਈ। ਜਦ ਸਕੂਲ ਵਿੱਚ ਟੀਚਰ ਦੇ ਅਰਾਮ ਬਾਰੇ ਅਤੇ ਫੋਨ ਤੇ ਲਗਾਤਾਰ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਵਲੋਂ ਕਿਹਾ ਗਿਆ ਕਿ ਤੁਸੀਂ ਸਾਡੇ ਧਿਆਨ ਵਿੱਚ ਲਿਆ ਦਿੱਤਾ ਹੈ ਉਹ ਇਸ ਬਾਰੇ ਜਾਣਕਾਰੀ ਲੈਣਗੇ ਅਤੇ ਅਗਰ ਇਸ ਤਰਾਂ ਦੀ ਗੱਲਬਾਤ ਸਾਹਮਣੇ ਨਜਰ ਆਂਦੀ ਹੈ ਤਾਂ ਉਨ੍ਹਾਂ ਵਲੋਂ ਸਰਕਾਰ ਦੀਆਂ ਹਿਦਾਇਤਾਂ ਦੇ ਚਲਦੇ ਜੋ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ।