ਗੁਰਦਾਸਪੁਰ : ਵਿਦੇਸ਼ ਭੇਜਣ ਦੀ ਆੜ ‘ਚ ਟਰੈਵਲ ਏਜੰਟ ਵੱਲੋਂ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਏਜੰਟ ਨੇ ਇੰਟਰਨੈਸ਼ਨਲ ਟ੍ਰੈਵਲ ਐਂਡ ਇਮੀਗਰੇਸ਼ਨ ਦੇ ਨਾਮ ਤੇ ਗੁਰਦਾਸਪੁਰ ਦੇ ਤਿਬੜੀ ਰੋਡ ਸਥਿਤ ਦਫਤਰ ਖੋਲਿਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਅਮਿਤ ਤੁੱਲੀ ਏਜੰਟ ਨੂੰ ਬਾਹਰ ਭੇਜਣ ਤੇ 10 ਲੱਖ ਰੁਪਏ ਦਿੱਤੇ ਸਨ। ਏਜੰਟ ਨੇ ਜਾਲੀ ਟਿਕਟਾਂ ਅਤੇ ਕਾਗਜ਼ਾਤ ਬਣਾ ਕੇ ਲੋਕ ਨੂੰ ਦੇ ਦਿਤੇ ਅਤੇ 10-10 ਲੱਖ ਦੀ ਲੋਕਾਂ ਨਾਲ ਠੱਗੀ ਮਾਰ ਕੇ ਭੱਜ ਗਿਆ । ਲੋਕਾਂ ਨੇ ਐਸ ਐਸ ਪੀ ਗੁਰਦਾਸਪੁਰ ਨੂੰ ਦਰਖ਼ਾਸਤ ਦਿੱਤੀ ਹੈ ਤਾਂ ਜੌ ਇਸ ਏਜੰਟ ਉਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਹ ਏਜੇਂਟ ਹੋਰ ਨਾਲ ਠੱਗੀ ਨਾ ਕਰ ਪਾਵੇ ।