ਮਾਛੀਵਾੜਾ ਸਾਹਿਬ : ਪੰਜਾਬ ਦੀ ਇਤਿਹਾਸਿਕ ਧਰਤੀ ਤੇ ਸ਼ਹੀਦੀ ਜੋੜ ਮਿਲੇ ਸ਼ੁਰੂ ਹੋ ਚੁੱਕੇ ਹਨ। ਆਓ ਅੱਜ ਤੁਹਾਨੂੰ ਜਾਣੂ ਕਰਵਾਉਦੇ ਹਾਂ, ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ (ਮਾਛੀਵਾੜਾ ਸਾਹਿਬ) ਦੇ ਇਤਿਹਾਸ ਤੋਂ ਜਿੱਥੇ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਸਨ ਅਤੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮੌਜੂਦ ਹੈ ਤੇ ਜੰਡ ਹੇਠਾਂ ਬੈਠ ਕੇ ਆਰਾਮ ਕੀਤਾ ਅਤੇ ਖੂਹ ਤੋਂ ਜਲ ਛਕਿਆ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ‘ਚ ਮਾਛੀਵਾੜਾ ਸਾਹਿਬ ਦਾ ਜੋੜ ਮੇਲ ਕਰਵਾਇਆ ਜਾਂਦਾ ਹੈ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਿਜਾਦਿਆ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜ੍ਹੀ ਤੋਂ ਰਾਤ ਨੂੰ ਚਾਲੇ ਪਾ ਕੇ ਚੂਹੜਪੁਰ ਵਿਖੇ ਪਹੁੰਚ ਗਏ ਤੇ ਇਕ ਝਾੜ ਹੇਠਾ ਵਿਸ਼ਰਾਮ ਕੀਤਾ ਅਤੇ ਉਸ ਤੋਂ ਬਾਅਦ ਮਾਛੀਵਾੜਾ ਦੇ ਜੰਗਲਾ ਵੱਲ ਨੂੰ ਤੁਰ ਪਏ। ਮਾਛੀਵਾੜਾ ਦੇ ਗੁਲਾਬੇ ਅਤੇ ਪੰਜਾਬੇ ਦੇ ਖੂਹ ‘ਤੇ ਪਹੁੰਚ ਗਏ ਅਤੇ ਖੂਹ ਤੋਂ ਮਿੱਟੀ ਦੀ ਟਿੰਢ ਲੈ ਕੇ ਜੰਢ ਦੇ ਦੱਰਖਤ ਦੇ ਹੇਠ ਟਿੰਢ ਨੂੰ ਸਰਾਣਾ ਬਣਾ ਕੇ ਅਰਾਮ ਕੀਤਾ। ਉਹ ਜੰਢ ਦਾ ਦਰੱਖਤ ਹੁਣ ਵੀ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਖੱਬੇ ਪਾਸੇ ਮਜੂਦ ਹੈ।